JALANDHAR WEATHER

ਨਸ਼ੇ ਵਿਚ ਧੁੱਤ ਦੋ ਫਾਰਚੂਨਰ ਸਵਾਰਾਂ ਨੇ ਆਟੋ ਰਿਕਸ਼ਾ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ

ਫੁੱਲਾਂਵਾਲ, (ਲੁਧਿਆਣਾ), 18 ਜੁਲਾਈ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੀ 200 ਫੁੱਟੀ ਮਿਸਿੰਗ ਲਿੰਕ ਸੜਕ ’ਤੇ ਫੁੱਲਾਂ ਵਾਲੇ ਚੌਂਕ ਨੇੜੇ ਨਸ਼ੇ 'ਚ ਧੁੱਤ ਦੋ ਫਾਰਚੂਨਰ ਸਵਾਰਾਂ ਨੇ ਆਟੋ ਰਿਕਸ਼ਾ ਤੇ ਮੋਟਰ ਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਰਿਕਸ਼ਾ ਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਰਚੂਨਰ ਵਿਚ ਨਸ਼ੇ ਲਈ ਵਰਤਿਆ ਜਾਣ ਵਾਲਾ ਲਾਈਟਰ ਪੰਨੀ ਅਤੇ ਲਿਫ਼ਾਫ਼ਾ ਵੀ ਪਏ ਸਨ ਅਤੇ ਫਾਰਚੂਨਰ ਦੇ ਫਰੰਟ ’ਤੇ ਪੁਲਿਸ ਦੇ ਲੋਗੋ ਵਾਲਾ ਸਟੀਕਰ ਲੱਗਿਆ ਹੋਇਆ ਸੀ। ਪੁਲਿਸ ਹਾਦਸੇ ਤੋਂ ਇਕ ਘੰਟਾ ਬਾਅਦ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਮੋਟਰਸਾਈਕਲ ਸਵਾਰ ਅਤੇ ਆਟੋ ਰਿਕਸ਼ਾ ਚਾਲਕ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ