ਕੁਝ ਸਮੇਂ ’ਚ ਲਾਂਚ ਹੋਵੇਗਾ ਭਾਰਤ ਦਾ ਪਹਿਲਾ ਨਿੱਜੀ ਔਰਬਿਟਲ ਰਾਕੇਟ
ਅਮਰਾਵਤੀ, 18 ਜੁਲਾਈ- ਹੈਦਰਾਬਾਦ ਸਥਿਤ ਸਕਾਈਰੂਟ ਏਅਰੋਸਪੇਸ ਭਾਰਤ ਦੇ ਪਹਿਲੇ ਨਿੱਜੀ ਔਰਬਿਟਲ ਰਾਕੇਟ, ਵਿਕਰਮ-1 ਨੂੰ ਅੱਜ ਲਾਂਚ ਕਰੇਗਾ। ਇਹ ਲਾਂਚਿੰਗ ਸਵੇਰੇ 11:30 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਹੋਵੇਗੀ। ਕੰਪਨੀ ਨੇ 2022 ਵਿਚ ਵਿਕਰਮ-ਐਸ ਸਬਆਰਬਿਟਲ ਰਾਕੇਟ ਲਾਂਚ ਕੀਤਾ ਸੀ, ਜੋ 89.5 ਕਿਲੋਮੀਟਰ ਦੀ ਉਚਾਈ 'ਤੇ ਪਹੁੰਚਿਆ ਸੀ। ਵਿਕਰਮ-1 ਹੁਣ 450 ਕਿਲੋਮੀਟਰ ਦੀ ਧਰਤੀ ਦੇ ਹੇਠਲੇ ਔਰਬਿਟ 'ਤੇ ਪਹੁੰਚੇਗਾ। ਇਸ ਲਾਂਚ ਨੂੰ "ਮਿਸ਼ਨ ਆਗਾਮਨ" ਕਿਹਾ ਗਿਆ ਹੈ। ਇਸ ਦੇ ਤਹਿਤ ਵਿਕਰਮ-1 ਤਕਨਾਲੋਜੀ ਤੋਂ ਲੈ ਕੇ ਕਲਾ ਤੱਕ ਕਈ ਤਰ੍ਹਾਂ ਦੇ ਪੇਲੋਡ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਇਸ ਵਿਚ ਕਾਸਮੌਸ ਡਾਇਮੰਡਸ ਦੀ ਕਲਾਕਾਰੀ "ਕਾਸਮਿਕ ਬਲੂਮ" ਅਤੇ ਰਾਕੇਟ 'ਤੇ ਇਕ ਵਿਸ਼ੇਸ਼ ਮਾਈਕ੍ਰੋ-ਆਰਟ ਪੀਸ ਵੀ ਭੇਜਿਆ ਜਾ ਰਿਹਾ ਹੈ। ਇਹ ਮਾਈਕ੍ਰੋ-ਆਰਟ ਪੀਸ 18-ਕੈਰੇਟ ਸੋਨੇ ਦਾ ਬਣਿਆ ਇਕ ਛੋਟਾ ਰਾਕੇਟ ਹੈ। ਇਸ ਵਿਚ ਵਿਗਿਆਨੀ ਸਰ ਸੀ.ਵੀ. ਰਮਨ, ਡਾ. ਵਿਕਰਮ ਸਾਰਾਭਾਈ ਅਤੇ ਡਾ. ਕਲਾਮ ਦੀਆਂ ਛੋਟੀਆਂ ਮੂਰਤੀਆਂ ਹਨ।
;
;
;
;
;
;
;
;