ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾਵਰਾਂ ਨੇ ਰਾਤ 2 ਵਜੇ ਮਹੰਤਾਂ ਦੇ ਘਰ ਤੇ ਕੀਤਾ ਹਮਲਾ
ਕਾਹਨੂੰਵਾਨ, (ਗੁਰਦਾਸਪੁਰ), 18 ਜੁਲਾਈ (ਨਿਸ਼ਾਨ ਸਿੰਘ ਚਾਹਲ)- ਕਾਹਨੂੰਵਾਨ ਦੇ ਗੁਰੂ ਨਾਨਕ ਨਗਰ ਮੁਹੱਲੇ ਵਿਚ ਰਹਿੰਦੇ ਮਹੰਤਾਂ ਦੇ ਘਰ ਵਿਚ ਰਾਤ 2 ਕੁਝ ਹਮਲਾਵਰਾਂ ਹਮਲਾ ਕਰਨ ਦੀ ਕੋਸ਼ਿਸ਼ ਕਰਦਿਆਂ ਮਹੰਤਾਂ ਦੀ ਗੱਡੀ, ਸਕੂਟਰੀ, ਘਰ ਦੇ ਗੇਟ, ਜਨਰੇਟਰ ਅਤੇ ਇਕ ਹੋਰ ਵਾਹਨ ਛੋਟੇ ਹਾਥੀ ਨੂੰ ਨੁਕਸਾਨ ਪਹੁੰਚਾਉਣ ਦੀ ਖ਼ਬਰ ਸਾਹਮਣੇ ਆਈ ਹੈ । ਇਨ੍ਹਾਂ ਹਮਲਾਵਰਾਂ ਨੇ ਪਹਿਲਾਂ 9 ਵਜੇ ਹਮਲਾ ਕੀਤਾ ਤੇ ਜਦੋਂ ਇਹ ਹਮਲਾਵਰ ਆਪਣੇ ਮਨਸੂਬੇ ਵਿਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਦੁਬਾਰਾ ਦੋ ਵਜੇ ਫਿਰ ਮਹੰਤਾਂ ਦੇ ਘਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਹਮਲਾਵਰਾਂ ਵਲੋਂ ਗੋਲੀ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਦੂਜੀ ਧਿਰ ਵਲੋਂ ਹਮਲਾਵਰ ਧਿਰ ਕੋਲੋਂ ਪਿਸਤੌਲ ਖੋਹ ਲਿਆ ਗਿਆ। ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਧਿਰ ਦਾ ਜਤਿੰਦਰ ਮਸੀਹ ਵਾਸੀ ਕੋਟ ਯੋਗਰਾਜ ਪਹਿਲਾਂ ਮਹੰਤਾਂ ਕੋਲ ਕੰਮ ਕਰਦਾ ਸੀ, ਉਸ ਦੀ ਮਹੰਤਾਂ ਕੋਲ ਕੰਮ ਕਰਦੇ ਇਕ ਹੋਰ ਨੌਜਵਾਨ ਸਾਬਰ ਮਸੀਹ ਨਾਲ ਕਿਸੇ ਗੱਲ ਤੋਂ ਰੰਜਿਸ਼ ਸੀ, ਜਿਸ ਕਾਰਨ ਉਸ ਨੂੰ ਮਹੰਤਾਂ ਵਲੋਂ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸੇ ਰੰਜਿਸ਼ ਦੇ ਤਹਿਤ ਜਤਿੰਦਰ ਮਸੀਹ ਧਿਰ ਵਲੋਂ ਮਹੰਤਾਂ ਦੇ ਘਰ ਇਹ ਹਮਲਾ ਕੀਤਾ ਗਿਆ।
;
;
;
;
;
;
;
;