JALANDHAR WEATHER

ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ 3 ਅਗਸਤ ਨੂੰ

ਬਠਿੰਡਾ, 18 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਕਿਸਾਨ ਔਰਤਾਂ ਖਿਲਾਫ਼ ਵਿਵਾਦਤ ਟਿਪਣੀ ਕਰਨ ਸੰਬੰਧੀ ਫਿਲਮੀ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਖਿਲਾਫ਼ ਦਰਜ ਮਾਣਹਾਨੀ ਕੇਸ ਦੀ ਬਠਿੰਡਾ ਅਦਾਲਤ ਨੇ ਅਗਲੀ ਸੁਣਵਾਈ 3 ਅਗਸਤ ਤੈਅ ਕੀਤੀ ਹੈ। ਇਸ ਦਿਨ ਕੰਗਣਾ ਖਿਲਾਫ਼ ਕੇਸ ਦਰਜ ਕਰਵਾਉਣ ਵਾਲੀ ਮਾਤਾ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪੋਤਰੇ ਗੁਰਪ੍ਰੀਤ ਸਿੰਘ ਦੀਆਂ ਗਵਾਹੀਆਂ ਹੋਣਗੀਆਂ।

ਇਹ ਜਾਣਕਾਰੀ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦਿੰਦਿਆਂ ਦੱਸਿਆ ਕਿ 3 ਅਗਸਤ ਨੂੰ ਉਕਤ ਮੁਖ ਗਵਾਹੀਆਂ ਤੋਂ ਇਲਾਵਾ ਕੰਗਨਾ ਦਾ ਪਾਸਪੋਰਟ ਜਬਤ ਕਰਨ ਦੇ ਮਾਮਲੇ ਵਿਚ ਵੀ ਸੁਣਵਾਈ ਹੋਵੇਗੀ!

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ