ਬਠਿੰਡਾ 'ਚ ਮਿੰਨੀ ਸਕੱਤਰੇਤ ਦੀਆਂ ਕੰਧਾਂ 'ਤੇ ਲਿਖੇ ਨਾਅਰੇ, ਪ੍ਰਸਾਸ਼ਨ ਨੇ ਕਾਲਖ ਪੋਥੀ
ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਵਿਚ ਮਿੰਨੀ ਸਕੱਤਰੇਤ ਦੀਆਂ ਕੰਧਾਂ ਉਪਰ ਇਕ ਸਿੱਖ ਸੰਸਥਾਂ ਦਾ ਹਵਾਲਾ ਦੇ ਕੇ 'ਬਈਏ ਭਜਾਓ-ਪੰਜਾਬ ਬਚਾਓ' ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ! ਇਹ ਨਾਅਰੇ ਸਕੱਤਰੇਤ ਦੇ ਤਹਿਸੀਲ ਵਾਲੇ ਮੁੱਖ ਗੇਟ ਸਮੇਤ ਲਗਭਗ ਸਾਰੀਆਂ ਕੰਧਾਂ ਉਪਰ ਲਿਖੇ ਗਏ ਹਨ। ਜਿਉਂ ਹੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਇਨ੍ਹਾਂ ਨਾਅਰਿਆਂ ਦੀ ਭਿਣਕ ਪਈ ਤਾਂ ਤੁਰੰਤ ਇੰਨਾ ਨੂੰ ਮਿਟਾਉਣ ਲਈ ਨਾਅਰਿਆਂ ਉਪਰ ਕਾਲਖ ਪੋਥ ਦਿੱਤੀ ਗਈ ਪਰ ਫਿਰ ਵੀ ਇਹ ਪੜਣਯੋਗ ਦਿਖਾਈ ਦਿੰਦੇ ਹਨ।
ਇੰਨ੍ਹਾਂ ਨਾਅਰਿਆਂ ਉਪਰ 'ਤੱਤ ਕ੍ਰਾਂਤੀ' ਅਤੇ ਹੇਠਾਂ 'ਸ਼ਹੀਦੀ ਜਥਾ ਮਾਤਾ ਸਾਹਿਬ ਕੌਰ ਪੰਜਾਬ' ਉਕਰਿਆ ਹੋਇਆ ਤੇ ਸਾਰੇ ਨਾਅਰੇ ਮਸ਼ੀਨੀ ਲਿਖਾਈ ਨਾਲ ਉਕਰੇ ਗਏ ਹਨ, ਜੋ ਨੀਲੀ ਅਤੇ ਲਾਲ ਸਿਹਾਈ ਵਿਚ ਹਨ। ਇਕ ਫਿਰਕੇ ਵਿਰੋਧੀ ਨਾਅਰੇ ਉਸ ਮੁੱਖ ਸਥਾਨ (ਮਿੰਨੀ ਸਕੱਤਰੇਤ) ਉਪਰ ਲਿਖੇ ਗਏ ਹਨ, ਜਿਥੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਸਮੇਤ ਹੋਰ ਉੱਚ ਅਧਿਕਾਰੀਆਂਂ ਦੇ ਦਫਤਰ ਹਨ ਤੇ ਚੌਵੀ ਘੰਟੇ ਪੁਲਿਸ ਦਾ ਪਹਿਰਾ ਰਹਿੰਦਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
;
;
;
;
;
;
;