JALANDHAR WEATHER

ਡੇਰਾਬੱਸੀ ਕੋਠੀ 'ਚ ਚੋਰੀ ਕਰਨ ਵੜੇ 2 ਸਮੈਕੀਏ, ਅਲਮਾਰੀ ਦੇ ਖਾਨਿਆਂ ’ਚ ਲੁਕੇ

ਡੇਰਾਬਸੀ, 20 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਵਿਚਕਾਰ ਬੀਤੀ ਰਾਤ ਇਕ ਕੋਠੀ ਵਿਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਦੋ ਸ਼ੱਕੀ ਚੋਰ (ਸਮੈਕੀਏ) ਕੋਠੀ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਪਰ ਇਸ ਵਾਰ ਚੋਰਾਂ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਮੁਹੱਲਾ ਵਾਸੀਆਂ ਤੇ ਪੁਲਿਸ ਦੀ ਸਾਂਝੀ ਮੁਸਤੈਦੀ ਕਾਰਨ ਦੋਵਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ।
ਜਦੋਂ ਪੁਲਿਸ ਅਤੇ ਗਲੀ ਦੇ ਲੋਕਾਂ ਨੇ ਕੋਠੀ ਦੇ ਅੰਦਰ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਸਭ ਹੈਰਾਨ ਰਹਿ ਗਏ। ਪੁਲਿਸ ਤੋਂ ਬਚਣ ਲਈ ਦੋਵੇਂ ਚੋਰ ਅੰਦਰ ਬਣੇ ਛੋਟੇ ਦਰਾਜ਼ਾਂ (ਖਾਨਿਆਂ) ਵਿਚ ਲੁਕ ਕੇ ਬੈਠੇ ਹੋਏ ਸਨ। ਚਸ਼ਮਦੀਦਾਂ ਮੁਤਾਬਕ ਅੰਦਰ ਦਰਾਜ਼ਾਂ ਵਿਚ ਦਮ ਘੁੱਟਣ ਅਤੇ ਡਰ ਦੇ ਮਾਰੇ ਦੋਵੇਂ ਚੋਰ ਪਸੀਨੇ ਨਾਲ ਇਸ ਤਰ੍ਹਾਂ ਭਿੱਜੇ ਹੋਏ ਸਨ ਜਿਵੇਂ ਮੀਂਹ ਵਿਚ ਨਹਾ ਕੇ ਨਿਕਲੇ ਹੋਣ। ਜੇਕਰ ਉਨ੍ਹਾਂ ਨੂੰ ਸਮਾਂ ਰਹਿੰਦੇ ਬਾਹਰ ਨਾ ਕੱਢਿਆ ਜਾਂਦਾ, ਤਾਂ ਦਮ ਘੁੱਟਣ ਕਾਰਨ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਦੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ