JALANDHAR WEATHER

ਮੋਦੀ ਨੇ 2024 ’ਚ ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਕਲੀਨ ਚਿੱਟ ਦਿਵਾ ਦਿੱਤੀ-ਕੇਜਰੀਵਾਲ

ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ਟੈਕਨੀਕਲ ਯੂਨੀਵਰਸਿਟੀ ਦੇ ਪੇਪਰ ਲੀਕ ਹੋਣ ’ਤੇ ਪ੍ਰਧਾਨ ਮੰਤਰੀ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉੱਤਰਾਖੰਡ ’ਚ ਵੀ ਪੇਪਰ ਲੀਕ ਹੋ ਗਏ। ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ? ਉਨ੍ਹਾਂ ਨੇ 2024 ’ਚ ਹੋਏ ਨੀਟ ਪੇਪਰ ਲੀਕ ਮਾਮਲੇ ਦੇ ਮੁੱਖ ਸਾਜਿਸ਼ਘਾੜੇ ਨੂੰ ਕਲੀਨ ਚਿੱਟ ਮਿਲਣ ’ਤੇ ਕਿਹਾ ਕਿ ਮੋਦੀ ਨੇ ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਸੀ.ਬੀ.ਆਈ. ਤੋਂ ਕਲੀਨ ਚਿੱਟ ਦਿਵਾ ਦਿੱਤੀ ਹੈ। ਮੋਦੀ ਦੀ ਹੁਣ ਪੂਰੀ ਪੋਲ ਖੁੱਲ੍ਹ ਗਈ ਹੈ। ਸੀ.ਬੀ.ਆਈ. ਕੋਲ ਮਾਸਟਰਮਾਈਂਡ ਖਿਲਾਫ ਕੋਈ ਸਬੂਤ ਹੀ ਨਹੀਂ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਸਮੇਂ ਸਿਰ ਦੋਸ਼ ਪੱਤਰ ਦਾਇਰ ਨਹੀਂ ਕੀਤਾ ਸੀ, ਜਿਸ ਦੇ ਚਲਦਿਆਂ ਮਾਸਟਰਮਾਈਂਡ ਨੂੰ 3 ਮਹੀਨਿਆਂ ’ਚ ਹੀ ਜ਼ਮਾਨਤ ਮਿਲ ਗਈ ਸੀ। ਉੱਧਰ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁਖੀਆ ਦਾ ਮੂੰਹ ਖੁਲ੍ਹਦਾ ਤਾਂ ਪ੍ਰਧਾਨਾਂ ਦੀ ਪੂਰੀ ਪੋਲ ਖੁੱਲ੍ਹ ਜਾਂਦੀ। ਪ੍ਰਧਾਨ ਮੰਤਰੀ ਤੇ ਸਿੱਖਿਆ ਦੇ ਪ੍ਰਧਾਨ ਨੂੰ ਬਚਾਉਣਾ ਹੈ, ਇਸ ਲਈ ਮੁਖੀਆ ਨੂੰ ਬਚਾਉਣਾ ਜ਼ਰੂਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ