JALANDHAR WEATHER

ਕਾਂਗਰਸ, ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰ ਗਾਂਧੀ ਸਮ੍ਰਿਤੀ ਪਹੁੰਚੇ

ਨਵੀਂ ਦਿੱਲੀ, 23 ਜੁਲਾਈ (ਪੀ.ਟੀ.ਆਈ.) ਕਾਂਗਰਸ ਤੇ ਇੰਡੀਆ ਬਲਾਕ ਪਾਰਟੀਆਂ ਦੇ ਕਈ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਉਹ ਅੰਦੋਲਨਕਾਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੇ ਹਨ। ਸਾਰੇ ਨੇਤਾ ਪੇਪਰ ਲੀਕ ਕਾਰਨ ਆਪਣੀਆਂ ਜਾਨਾਂ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਗਾਂਧੀ ਸਮ੍ਰਿਤੀ ਪਹੁੰਚੇ । ਰਾਹੁਲ ਗਾਂਧੀ ਦੇ ਘਰ ਇਕੱਠੇ ਹੋ ਸਾਰੇ ਨੇਤਾਵਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀਆਂ ਮੰਗਾਂ ਲਈ ਆਪਣਾ ਪੂਰਾ ਸਮਰਥਨ ਦੁਹਰਾਇਆ। ਪੁਲਿਸ ਨੇ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਯੂਥ ਕਾਂਗਰਸ ਵਰਕਰਾਂ ਨੂੰ ਤੀਸ ਜਨਵਰੀ ਮਾਰਗ ਵੱਲ ਜਾਣ ਤੋਂ ਰੋਕਣ ਲਈ ਸੁਨਹਿਰੀ ਬਾਗ ਰੋਡ ’ਤੇ ਬੈਰੀਕੇਡ ਲਗਾਏ, ਜਿੱਥੇ ਕਾਂਗਰਸ ਅਤੇ ਹੋਰ ਨੇਤਾ ਜਾ ਰਹੇ ਸਨ । ਹਾਲਾਂਕਿ, ਪੁਲਿਸ ਨੇ ਬਾਅਦ ਵਿਚ ਬੈਰੀਕੇਡ ਹਟਾ ਦਿੱਤੇ ਅਤੇ ਗਾਂਧੀ ਅਤੇ ਹੋਰ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਦੀ ਆਗਿਆ ਦਿੱਤੀ । ਰਾਹੁਲ ਗਾਂਧੀ ਨੇ ਪੋਸਟ ’ਚ ਕਿਹਾ ਕਿ ਅਸੀਂ ਅੱਜ ਉਨ੍ਹਾਂ ਵਿਦਿਆਰਥੀਆਂ ਨਾਲ ਖੜ੍ਹੇ ਹਾਂ, ਜੋ ਜ਼ਖਮੀ ਹਨ ਅਤੇ ਸ਼ਾਂਤੀਪੂਰਵਕ ਇਨਸਾਫ਼ ਤੇ ਜਵਾਬਦੇਹੀ ਦੀ ਮੰਗ ਕਰਨ ਲਈ ਕੁੱਟੇ ਗਏ । ਭਾਰਤ ਦੇ ਵਿਦਿਆਰਥੀ ਇਕੱਲੇ ਨਹੀਂ ਹਨ । ਪੂਰੀ ਵਿਰੋਧੀ ਧਿਰ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ