ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਦਾ ਵੱਡਾ ਐਲਾਨ, ਜਿੱਤ ਦੀ ਖੁਸ਼ੀ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ
ਨਵੀਂ ਦਿੱਲੀ, 25 ਜੁਲਾਈ - ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਦੇ ਸੰਂਸਥਾਪਕ ਅਭਿਜੀਤ ਦੀਪਕੇ ਨੇ ਕਿਹਾ , "ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਹ ਅਸਤੀਫ਼ਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਤੁਸੀਂ ਲੋਕ ਡਰਦੇ ਨਹੀਂ ਹੋ, ਜੇਕਰ ਤੁਸੀਂ ਲੋਕ ਇਸ ਸਰਕਾਰ ਅੱਗੇ ਨਹੀਂ ਝੁਕਦੇ, ਤਾਂ ਅਸੀਂ ਕਿਸੇ ਦਾ ਵੀ ਅਸਤੀਫ਼ਾ ਲੈ ਸਕਦੇ ਹਾਂ।"
ਉਨ੍ਹਾਂ ਕਿਹਾ, "ਡਰਨ ਦੀ ਕੋਈ ਲੋੜ ਨਹੀਂ ਹੈ। ਇਹ ਲੋਕਤੰਤਰ ਹੈ। ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ, ਪਰ ਸਾਡੀਆਂ ਦੋ ਹੋਰ ਮੰਗਾਂ ਹਨ। ਅਸੀਂ ਇਸ ਤਰ੍ਹਾਂ ਨਹੀਂ ਜਾਵਾਂਗੇ। ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ। ਪਰ ਖੁਦਕੁਸ਼ੀ ਕਰਨ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਮਿਲਣਾ ਚਾਹੀਦਾ ਹੈ। ਉਨ੍ਹਾਂ ਸਾਰੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਦੂਜਾ, ਜਿਨ੍ਹਾਂ ਪੁਲਿਸ ਗੁੰਡਿਆਂ ਨੇ 20 ਤਰੀਕ ਨੂੰ ਕਾਰਵਾਈ ਕੀਤੀ। ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਯਾਦ ਰੱਖੋ, ਕਾਕਰੋਚਾਂ ਨਾਲ ਪੰਗਾ ਨਾ ਲਓ..."।
ਅਭਿਜੀਤ ਦੀਪਕੇ ਨੇ ਕਿਹਾ ਕਿ ਲੋਕਤਂਤਰ ਦੀ ਜਿੱਤ ਹੋਈ ਹੈ ਤੇ ਜਿੱਤ ਦੀ ਖੁਸ਼ੀ ਅੱਜ ਸ਼ਾਮ 6.30 ਵਜੇ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ।
;
;
;
;
;
;
;
;
;