ਦੇਵਾਂਸ਼ੁ ਗੋਇਲ ਨੂੰ ਪੰਜਾਬ ਹਰਿਆਣਾ ਦੇ ਬਾਰ ਕੌਂਸਲ ਦੇ ਚੇਅਰਮੈਨ ਨੇ ਪ੍ਰਦਾਨ ਕੀਤਾ ਸਰਟੀਫਿਕੇਟ
ਸੰਗਰੂਰ, 25 ਜੁਲਾਈ (ਧੀਰਜ ਪਸ਼ੋਰੀਆ) - ਸੰਗਰੂਰ ਦੇ ਐਡਵੋਕੇਟ ਦੇਵਾਂਸ਼ੁ ਗੋਇਲ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਐਡਵੋਕੇਟ ਪ੍ਰਵਿੰਦਰ ਸਿੰਘ ਚੌਹਾਨ ਵਲੋਂ ਵਕਾਲਤ ਦਾ ਲਾਇਸੈਂਸ ਅਤੇ ਐਨਰੋਲਮੈਂਟ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਐਡਵੋਕੇਟ ਲਲਿਤ ਕੁਮਾਰ ਗਰਗ ਤੋਂ ਇਲਾਵਾ ਕਾਨੂੰਨੀ ਭਾਈਚਾਰੇ, ਸਮਾਜਿਕ ਸ਼ਖਸੀਅਤਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਵਲੋਂ ਐਡਵੋਕੇਟ ਦੇਵਾਂਸ਼ੁ ਗੋਇਲ ਨੂੰ ਵਧਾਈਆਂ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਐਨਰੋਲਮੈਂਟ ਅਤੇ ਲਾਇਸੈਂਸ ਪ੍ਰਾਪਤ ਹੋਣ ਤੋਂ ਬਾਅਦ ਐਡਵੋਕੇਟ ਦੇਵਾਂਸ਼ੁ ਗੋਇਲ ਹੁਣ ਪੰਜਾਬ ਅਤੇ ਹਰਿਆਣਾ ਦੀਆਂ ਅਦਾਲਤਾਂ ਸਮੇਤ ਦੇਸ਼ ਦੀਆਂ ਯੋਗ ਅਦਾਲਤਾਂ ਵਿਚ ਵਕਾਲਤ ਕਰਨ ਦੇ ਅਧਿਕਾਰਤ ਹੋ ਗਏ ਹਨ। ਸਭ ਨੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
;
;
;
;
;
;
;
;