ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦਾ 650ਵਾਂ ਜਨਮ ਦਿਵਸ ਮਨਾਉਣ ਲਈ ਦੇਸ਼ ਵਿਆਪੀ "ਸਮਰਸਤਾ ਸੰਕਲਪ ਅਭਿਆਨ" ਦਾ ਐਲਾਨ
ਨਵੀਂ ਦਿਲੀ, 27 ਜੁਲਾਈ - ਨਵੀਂ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਆਯੋਜਿਤ ਇਕ ਪ੍ਰੈਸ ਕਾਨਫ਼ਰੰਸ ਵਿਚ, ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਜਨਮ ਦਿਵਸ ਮਨਾਉਣ ਲਈ ਦੇਸ਼ ਵਿਆਪੀ "ਸਮਰਸਤਾ ਸੰਕਲਪ ਅਭਿਆਨ" ਦਾ ਐਲਾਨ ਕੀਤਾ ਗਿਆ। ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਦੱਸਿਆ ਕਿ ਇਹ ਮੁਹਿੰਮ 29 ਜੁਲਾਈ 2026 ਤੋਂ 20 ਫਰਵਰੀ 2027 ਤੱਕ ਰਾਸ਼ਟਰੀ, ਰਾਜ, ਜ਼ਿਲ੍ਹਾ, ਡਿਵੀਜ਼ਨ ਅਤੇ ਪਿੰਡ ਪੱਧਰ 'ਤੇ ਵਿਆਪਕ ਜਨਤਕ ਭਾਗੀਦਾਰੀ ਨਾਲ ਚਲਾਈ ਜਾਵੇਗੀ।
ਉਨ੍ਹਾਂ ਕਿਹਾ, 29 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਮੰਦਰਾਂ ਵਿਚ "ਸਦਭਾਵਨਾ ਦੀਪ ਉਤਸਵ" ਦਾ ਇਕ ਵਿਸ਼ਾਲ ਜਸ਼ਨ ਮਨਾਇਆ ਜਾਵੇਗਾ।"ਕਲਸ਼ ਵੰਦਨ ਅਭਿਆਨ" ਰਾਹੀਂ, ਸਰ ਗੋਵਰਧਨਪੁਰ (ਵਾਰਾਣਸੀ) ਦੇ ਜਨਮ ਸਥਾਨ ਤੋਂ ਪਵਿੱਤਰ ਮਿੱਟੀ ਨਾਲ ਭਰੇ ਕਲਸ਼ ਹਰ ਰਾਜ, ਜ਼ਿਲ੍ਹਾ, ਡਿਵੀਜ਼ਨ ਅਤੇ ਪਿੰਡ ਪੱਧਰ 'ਤੇ ਪਹੁੰਚਣਗੇ।
5 ਅਕਤੂਬਰ ਤੋਂ 5 ਨਵੰਬਰ ਤੱਕ, "ਗੁਰੂ ਰਵੀਦਾਸ ਮਹਾਰਾਜ ਸਦਭਾਵਨਾ ਯਾਤਰਾ" ਡੇਰਾ ਸੱਚਖੰਡ ਬੱਲਾਂ (ਜਲੰਧਰ) ਤੋਂ ਸਰ ਗੋਵਰਧਨਪੁਰ (ਵਾਰਾਣਸੀ) ਦੇ ਜਨਮ ਸਥਾਨ ਤੱਕ ਸ਼ੁਰੂ ਹੋਵੇਗੀ।ਉਨ੍ਹਾਂ ਸਾਰੇ ਸੰਤਾਂ, ਸਮਾਜਿਕ ਸੰਗਠਨਾਂ, ਜਨ ਪ੍ਰਤੀਨਿਧੀਆਂ, ਕਾਰਕੁਨਾਂ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ।
;
;
;
;
;
;
;
;