ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੇਂ ਬਲਾਕ ਦਾ ਕੀਤਾ ਉਦਘਾਟਨ
ਲੁਧਿਆਣਾ, 27 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਹਾਰਾ (ਲੁਧਿਆਣਾ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੇਂ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 5 ਕਰੋੜ ਰੁਪਏ ਦੀ ਲਾਗਤ ਨਾਲ 18 ਨਵੇਂ ਕਲਾਸਰੂਮ ਅਤੇ 3 ਸਟਾਫ਼ ਰੂਮ ਬਣਾਉਣ ਲਈ ਮੈਂ 'ਵਰਧਮਾਨ ਟੈਕਸਟਾਈਲ ਗਰੁੱਪ' ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਾਡੇ ਯਤਨਾਂ ਸਦਕਾ ਲੁਧਿਆਣਾ 'ਚ 16 'ਸਕੂਲ ਆਫ਼ ਐਮੀਨੈਂਸ', 2 'ਸਕੂਲ ਆਫ਼ ਬ੍ਰਿਲੀਅੰਸ' ਅਤੇ 35 'ਸਕੂਲ ਆਫ਼ ਹੈਪੀਨੈੱਸ' ਬਣ ਚੁੱਕੇ ਹਨ। ਜਲਦ ਹੀ ਮਿਲਰਗੰਜ ਅਤੇ ਡਿਵੀਜ਼ਨ ਨੰਬਰ-3 ਵਿਖੇ ਵੀ 2 ਨਵੇਂ 'ਸਕੂਲ ਆਫ਼ ਐਮੀਨੈਂਸ' ਲੋਕ ਅਰਪਣ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਸਿੱਖਿਆ ਕ੍ਰਾਂਤੀ ਦਾ ਨਤੀਜਾ ਹੈ ਕਿ ਇਕੱਲੇ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ 146 ਬੱਚਿਆਂ ਨੇ ਨੀਟ ਅਤੇ 42 ਨੇ ਜੇਈਈ (ਮੇਨਸ ਐਂਡ ਅਡਵਾਂਸ) ਪਾਸ ਕਰਕੇ ਮਾਣ ਵਧਾਇਆ ਹੈ।ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ।
;
;
;
;
;
;
;
;