JALANDHAR WEATHER

ਕੱਪੜਾ ਮਿੱਲ ਨੂੰ ਲੱਗੀ ਭਿਆਨਕ ਅੱਗ

ਹੰਬੜਾਂ (ਲੁਧਿਆਣਾ), 28 ਜੁਲਾਈ (ਮੇਜਰ ਹੰਬੜਾਂ) - ਲੁਧਿਆਣਾ ਨੇੜੇ ਕਸਬਾ ਹੰਬੜਾਂ ’ਚ ਕੱਪੜਾ ਬਣਾਉਣ ਵਾਲੀ ਅੰਬੀਕਾ ਇੰਟਰਨੈਸ਼ਨਲ ਪ੍ਰਾਈਵੇਟ (ਲਿਮ.) ਕੰਪਨੀ ਨੂੰ ਅਚਾਨਕ ਸਵੇਰ ਸਮੇਂ ਲੱਗੀ ਭਿਆਨਕ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਦੇਖਦੇ ਦੇਖਦੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ,ਜਿਸ ਕਾਰਨ ਫੈਕਟਰੀ ਅੰਦਰ ਪਿਆ ਕੱਪੜਾ ਅਤੇ ਕੱਚਾ ਮਾਲ ਅੱਗ ਦੀ ਲਪੇਟ ਵਿੱਚ ਆ ਗਿਆ।ਭਾਵੇ ਕਿ ਕੰਪਨੀ ’ਚ ਕੰਮ ਕਰਦੇ ਲੋਕਾਂ ਨੇ ਤਿਆਰ ਕੀਤਾ ਕੱਪੜਾ ਬਚਾਉਣ ਦੀ ਬੁਹਤ ਕੋਸ਼ਿਸ਼ ਕੀਤੀ, ਪਰ ਅੱਗ ਤੇਜ ਹੋਣ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਫਾਇਰ ਬ੍ਰਿਗੇਡ ਗੱਡੀਆਂ ਇਕ ਘੰਟਾ ਦੇਰੀ ਨਾਲ ਪੁੱਜੀਆਂ ਜਦੋਂ ਤੱਕ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ ਸੀ।ਜਦੋਂ ਫੈਕਟਰੀ ਮਾਲਕਾਂ ਨੂੰ ਪਤਾ ਲੱਗਾ ਤਾਂ ਉਹ ਇਕ ਘੰਟੇ ਬਾਅਦ ਫੈਕਟਰੀ ’ਚ ਪੁੱਜੇ ਤੇ ਉਨ੍ਹਾ ਨੇ ਆ ਕੇ ਬਚਾਅ ਕਾਰਜਾਂ ’ਚ ਤੇਜੀ ਲਿਆਂਦੀ ਤੇ ਫੈਕਟਰੀ ਮਾਲਕ ਅੱਗ ਲੱਗਣ ਕਾਰਨ ਇਨ੍ਹਾ ਸਦਮੇਂ ਵਿਚ ਸਨ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਇਸ ਲੱਗੀ ਅੱਗ ਨੂੰ ਕਾਬੂ ਕਰਨ ।
ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਕਾਹਲੋਂ,ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਘਟਨਾਂ ਸਥਾਨ 'ਤੇ ਪੁੱਜ ਕੇ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਆ ਲਿਆ ਤੇ ਦੱਸਿਆ ਕਿ ਫਾਇਰ ਬ੍ਰਿਗੇਡ ਗੱਡੀਆਂ ਪੂਰੀ ਮਸਤੈਦੀ ਨਾਲ ਅੱਗ ਬਝਾਉਣ’ਚ ਲੱਗੀਆਂ ਹੋਈਆਂ ਹਨ ਤੇ ਫੈਕਟਰੀ ਅੰਦਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ ਪਰ ਫਿਰ ਵੀ ਫੈਕਟਰੀ ਅੰਦਰ ਕੋਈ ਮਜਦੂਰ ਆਦਿ ਫਸੇ ਹੋਣ ਸਬੰਧੀ ਜਾਂਚ ਜਾਰੀ ਹੈ। ਪੁਲਿਸ ਪਾਰਟੀ ਵੱਲੋਂ ਅੱਗ ਬੁਝਾਏ ਜਾਣ ਦੇ ਚੱਲ ਰਹੇ ਬਚਾਅ ਕਾਰਜਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।ਜਦੋ ਪੱਤਰਕਾਰਾਂ ਨੇ ਫੈਕਟਰੀ ਮਾਲਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਪੱਤਰਕਾਰਾਂ ਦੇ ਕੈਮਰੇ ਖੋਹਣ ਤੇ ਕਵਰੇਜ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਲੱਗ ਰਿਹਾ ਸੀ ਕਿ ਫੈਕਟਰੀ ਮਾਲਕ ਪੂਰੀ ਤਰ੍ਹਾਂ ਨਾਲ ਸਦਮੇਂ ਵਿਚ ਹਨ।ਫੈਕਟਰੀ ਮਾਲਕੇ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ