ਕਤਲ ਮਾਮਲੇ ਚ ਗ੍ਰਿਫ਼ਤਾਰੀ ਨਾ ਹੋਣ 'ਤੇ ਭਾਕਿਯੂ ਕ੍ਰਾਂਤੀਕਾਰੀ ਵਲੋਂ ਧਰਨਾ
ਰਾਮਪੁਰਾ ਫੂਲ (ਬਠਿੰਡਾ), 29 ਜੁਲਾਈ (ਹੇਮੰਤ ਕੁਮਾਰ ਸ਼ਰਮਾ) - ਬਠਿੰਡਾ ਜਿਲੇ ਦੇ ਹਲਕਾ ਮੌੜ ਚ ਪੈਂਦੇ ਪਿੰਡ ਡਿੱਖ ਨਾਲ ਸੰਬੰਧਿਤ ਪਿਛਲੇ ਦਿਨੀ ਹੋਏ ਨੌਜਵਾਨ ਅਕਾਸ਼ਦੀਪ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਇਨਸਾਫ਼ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਕਤਲ ਮਾਮਲੇ ਵਿਚ ਨਾਮਜ਼ਦ ਕੀਤੇ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਨੂੰ ਜ਼ਿਲ੍ਹਾ ਬਠਿੰਡਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਵਲੋਂ ਰਾਮਪੁਰਾ ਫੂਲ਼ ਦੇ ਮੌੜ ਚੌਂਕ ਵਿਚ ਬਠਿੰਡਾ-ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ ਹੈ । ਇਸ ਧਰਨੇ ਦੌਰਾਨ ਸ਼ਹਿਰ ਦੀ ਟਰੈਫ਼ਿਕ ਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ।
;
;
;
;
;
;
;
;