JALANDHAR WEATHER

ਅਜਨਾਲਾ ਦੇ ਪਿੰਡ ਘੋਨੇਵਾਲਾ ਅਤੇ ਮੱਤੇਨੰਗਲ ਪੰਚਾਇਤਾਂ ਦੀ ਮੁੜ ਗਿਣਤੀ ਮੁਲਤਵੀ

ਅਜਨਾਲਾ (ਅੰਮ੍ਰਿਤਸਰ), 29 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਐਸ.ਡੀ.ਐਮ. ਅਜਨਾਲਾ ਡਾ. ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਘੋਨੇਵਾਲਾ ਅਤੇ ਮੱਤੇਨੰਗਲ ਪੰਚਾਇਤਾਂ ਦੀ ਅੱਜ ਹੋਣ ਵਾਲੀ ਮੁੜ ਗਿਣਤੀ (ਰੀਕਾਊਂਟਿੰਗ) ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮੱਤੇਨੰਗਲ ਦੇ ਦਰਖ਼ਾਸਤਕਰਤਾ ਨੇ ਅੱਜ ਲਿਖਤੀ ਰੂਪ ਵਿਚ ਸੂਚਿਤ ਕੀਤਾ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ, ਇਸ ਕਾਰਨ ਉਥੇ ਹੋਣ ਵਾਲੀ ਮੁੜ ਗਿਣਤੀ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਡਾ. ਚਾਰੂਮਿਤਾ ਨੇ ਇਹ ਵੀ ਦੱਸਿਆ ਕਿ ਪਿੰਡ ਘੋਨੇਵਾਲਾ ਪੰਚਾਇਤ ਦੀ ਮੁੜ ਗਿਣਤੀ ਵੀ ਨਹੀਂ ਹੋ ਸਕੀ, ਕਿਉਂਕਿ ਇਸ ਸੰਬੰਧੀ ਲੋੜੀਂਦਾ ਰਿਕਾਰਡ ਉਪਲਬਧ ਨਹੀਂ ਹੋ ਸਕਿਆ। ਇਸ ਕਾਰਨ ਘੋਨੇਵਾਲਾ ਦੀ ਰੀਕਾਊਂਟਿੰਗ ਵੀ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਵਿਚ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਅਤੇ ਨਵੀਂ ਤਰੀਕ ਬਾਰੇ ਸੰਬੰਧਿਤ ਧਿਰਾਂ ਨੂੰ ਸੂਚਿਤ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ