ਰਾਜਪੁਰਾ ’ਚ ਬੰਦ ਨੂੰ ਵੱਡਾ ਹੁੰਗਾਰਾ
ਰਾਜਪੁਰਾ, (ਪਟਿਆਲਾ), 30 ਜੁਲਾਈ (ਰਣਜੀਤ ਸਿੰਘ )- ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਰਾਜਪੁਰਾ ਵਿਖੇ ਮੁਕੰਮਲ ਤੌਰ ’ਤੇ ਬਾਜ਼ਾਰ ਦੁਕਾਨਾਂ ਬੰਦ ਪਈਆਂ ਹਨ। ਇਥੋਂ ਦੀ ਗਿਆਨੀ ਜੈਲ ਸਿੰਘ ਮਾਰਕੀਟ,ਕ੍ਰਿਸ਼ਨਾ ਮਾਰਕੀਟ, ਜਵਾਰ ਮਾਰਕੀਟ, ਸਾਈਕਲ ਮਾਰਕੀਟ, ਦੁਪੱਟਾ ਮਾਰਕੀਟ, ਸਮੇਤ ਮੁਕੰਮਲ ਬਾਜ਼ਾਰ ਬੰਦ ਪਏ ਹਨ। ਸਫਾਈ ਸੇਵਕ ਯੂਨੀਅਨ ਦੇ ਸੱਦੇ ਨੂੰ ਰਾਜਪੁਰਾ ਵਿਚ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਹੰਸ ਰਾਜ ਬਨਵਾੜੀ ਦੀ ਅਗਵਾਈ ਦੇ ਵਿਚ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਨਗਰ ਕੌਂਸਲ ਵਿਖੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਥੋੜੀ ਦੇਰ ਬਾਅਦ ਉਹ ਨਗਰ ਕੌਂਸਲ ਤੋਂ ਰੋਸ ਮਾਰਚ ਦੇ ਰੂਪ ਦੇ ਵਿਚ ਸਾਰੇ ਬਾਜ਼ਾਰਾਂ ਦੇ ਵਿਚ ਹੁੰਦੇ ਹੋਏ ਮੁੜ ਕੇ ਨਗਰ ਕੌਂਸਲ ਵਿਖੇ ਆਉਣਗੇ। ਪ੍ਰਧਾਨ ਹੰਸ ਰਾਜ ਨੇ ਦੱਸਿਆ ਕਿ ਜਦੋਂ ਤੱਕ ਬਰਨਾਲਾ ਵਿਖੇ ਹੋਏ ਪੁਲਿਸ ਤਸ਼ੱਦਦ ਦੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ ਉਹਨਾਂ ਦਾ ਰੋਸ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
;
;
;
;
;
;
;
;