JALANDHAR WEATHER

ਸੈਲੋ ਪਲਾਂਟ ਲਾਉਣ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਦਿੜ੍ਹਬਾ ਮੰਡੀ (ਸੰਗਰੂਰ), 31 ਜੁਲਾਈ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵਲੋਂ ਪਿੰਡ ਇਕਾਈ ਤੂਰਬੰਜਾਰਾ ਦੇ ਪ੍ਰਧਾਨ ਕਰਮ ਸਿੰਘ ਦੀ ਅਗਵਾਈ ਵਿਚ ਦੂਸਰੇ ਦਿਨ ਦਿਨ ਰਾਤ ਦੇ ਪੱਕਾ ਮੋਰਚੇ ਵਿਚ ਪਿੰਡ ਦੇ ਕਿਸਾਨਾ ਮਜ਼ਦੂਰਾ ਅਤੇ ਔਰਤਾ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸੈਲੋ ਪਲਾਂਟ ਲਗਾਉਣ ਵਾਲੀ ਕੰਪਨੀ ਅਤੇ ਪੰਜਾਬ ਸਰਕਾਰ ਦੇ ਬਰਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।

ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜ਼ਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਪਿੰਡ ਦੇ ਬਿਲਕੁੱਲ ਨਾਲ ਲੱਗਦੀ ਹੱਦ ਵਿਚ ਪੀ. ਯੂ. ਬੀ. ਐਗਰੀ ਲੋਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵਲੋਂ ਸੈਲੋ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੈਲੋ ਕੰਪਨੀ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀ ਨਾਲ ਸੈਲੋ ਪਲਾਟ ਲਗਾਉਣਾ ਚਾਹੁੰਦੀ ਹੈ ਜਿਸ ਦਾ ਮਾਨਯੋਗ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ 2 ਸਾਲ ਪਹਿਲਾਂ ਵੀ ਇਸੇ ਕੰਪਨੀ ਨੇ ਇਸ ਜਗ੍ਹਾ ਤੇ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਨੂੰ ਦੇਖਦਿਆਂ ਕੰਪਨੀ ਪਿੱਛੇ ਹੱਟ ਗਈ ਸੀ ਹੁਣ ਦੁਬਾਰਾ ਫਿਰ ਤੋਂ ਧੱਕੇਸ਼ਾਹੀ ਨਾਲ ਪਿੰਡ ਦੀ ਹੱਦ ਵਿਚ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਨਹੀਂ ਦਿੱਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ