ਚਮਿਆਰੀ ਪੁਲਿਸ ਚੌਂਕੀ ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ 4 ਨੌਜਵਾਨਾਂ ਨੂੰ ਅਦਾਲਤ ਵਲੋਂ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ
ਅਜਨਾਲਾ (ਅੰਮ੍ਰਿਤਸਰ), 31 ਜੁਲਾਈ ((ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ)- 20-21 ਜੁਲਾਈ ਦੀ ਦਰਮਿਆਨੀ ਰਾਤ ਨੂੰ ਥਾਣਾ ਅਜਨਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਚਮਿਆਰੀ ਵਿਖੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ 4 ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਕਾਬੂ ਕਰਕੇ ਅੱਜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆI
ਹਮਲਾ ਕਰਨ ਵਾਲੇ ਨੌਜਵਾਨਾਂ ਮਨੀਦੀਪ ਸਿੰਘ ਵਾਸੀ ਹਰੜ ਖੁਰਦ, ਪ੍ਰਦੀਪ ਵਾਸੀ ਗੁਜਰਪੁਰਾ, ਕਰਨਬੀਰ ਸਿੰਘ ਗੋਰਾ ਵਾਸੀ ਹਰੜ ਅਤੇ ਇਕ ਨਬਾਲਗ ਨੌਜਵਾਨ ਨੂੰ ਅੱਜ ਐਸ.ਐਚ.ਓ ਅਜਨਾਲਾ ਇੰਸਪੈਕਟਰ ਅਰਜਨ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਚਾਰਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
;
;
;
;
;
;
;
;