1 ਅਗਸਤ ਨੂੰ 40 ਲੱਖ ਮਹਿਲਾਵਾਂ ਦੇ ਫੋਨਾਂ ਤੇ ਫਿਰ ਹੋਵੇਗੀ ਟੂੰ ਟੂੰ- ਮੁੱਖ ਮੰਤਰੀ ਮਾਨ
ਪਠਾਨਕੋਟ, 31 (ਜੁਲਾਈ)- ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਵਾਰ ਨੂੰ ਪਠਾਨਕੋਟ ਪਹੁੰਚੇ, ਜਿੱਥੇ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹੋਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਪਠਾਨਕੋਟ ਵਿਚ ਇਕ ਅਗਸਤ ਨੂੰ 40 ਲੱਖ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਵਾਰ ਫਿਰ ਤੋਂ 3000, 4500 ਰੁਪਈਏ ਪਾਉਣਗੇ ਅਤੇ ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਮਹਿਲਾਵਾਂ ਦੇ ਫੋਨਾਂ ਤੇ ਟੂੰ ਟੂੰ ਵਜੇਗੀ।
ਗੱਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਜੁਲਾਈ ਨੂੰ 27 ਲੱਖ ਮਹਿਲਾਵਾਂ ਦੇ ਖਾਤੇ ਵਿਚ ਟੂੰ ਟੂੰ ਰਾਹੀ 3000 ਅਤੇ 4500 ਰੁਪਏ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਜਾਰੀ ਕੀਤਾ ਸੀ।
;
;
;
;
;
;
;
;