31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੁਸਲਿਮ ਦੇਸ਼ ‘ਅਸਲ ਦੁਸ਼ਮਣ’ ਦੀ ਪਛਾਣ ਕਰਨ-ਮੋਜ਼ਤਬਾ ਖਾਮੇਨੇਈ

ਤਹਿਰਾਨ, 30 ਅਗਸਤ (ਯੂ.ਐੱਨ.ਆਈ.)-ਈਰਾਨ ਦੇ ਸਰਬਉੱਚ ਆਗੂ ਆਯਤੁੱਲਾ ਸੱਯਦ ਮੋਜ਼ਤਬਾ ਹੋਸੈਨੀ ਖਾਮੇਨੇਈ ਨੇ ਐਤਵਾਰ ਨੂੰ ਮੁਸਲਿਮ ਦੇਸ਼ਾਂ ਦੇ ਆਗੂਆਂ, (ਖਾਸ ਕਰਕੇ ਪੱਛਮੀ ਏਸ਼ੀਆ ਅਤੇ ਫ਼ਾਰਸੀ ਖਾੜੀ ਦੇ ਇਲਾਕਿਆਂ ’ਚ....

ਅਜੀਤ ਡੈਸਕ 31-08-2026

ਤਹਿਰਾਨ, 30 ਅਗਸਤ (ਯੂ.ਐੱਨ.ਆਈ.)-ਈਰਾਨ ਦੇ ਸਰਬਉੱਚ ਆਗੂ ਆਯਤੁੱਲਾ ਸੱਯਦ ਮੋਜ਼ਤਬਾ ਹੋਸੈਨੀ ਖਾਮੇਨੇਈ ਨੇ ਐਤਵਾਰ ਨੂੰ ਮੁਸਲਿਮ ਦੇਸ਼ਾਂ ਦੇ ਆਗੂਆਂ, (ਖਾਸ ਕਰਕੇ ਪੱਛਮੀ ਏਸ਼ੀਆ ਅਤੇ ਫ਼ਾਰਸੀ ਖਾੜੀ ਦੇ ਇਲਾਕਿਆਂ ’ਚ), ਨੂੰ ਅਪੀਲ ਕੀਤੀ ਕਿ ਉਹ ਉਸ ਦੇ ਕਹੇ ਅਨੁਸਾਰ ਆਪਣੇ “ਅਸਲ ਦੁਸ਼ਮਣ” ਦੀ ਪਛਾਣ ਕਰਨ ਅਤੇ ਉਸ ਦੀਆਂ ਯੋਜਨਾਵਾਂ ਦਾ ਮੁਕਾਬਲਾ ਕਰਨ, ਅਤੇ ਅਮਰੀਕਾ ਤੇ ਇਜ਼ਰਾਈਲ ’ਤੇ ਮੁਸਲਿਮ ਦੁਨੀਆ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਪੈਗੰਬਰ ਮੁਹੰਮਦ ਦੇ ਜਨਮ ਦਿਵਸ ਅਤੇ ਇਸਲਾਮੀ ਏਕਤਾ ਹਫ਼ਤੇ ਦੇ ਮੌਕੇ ’ਤੇ ਜਾਰੀ ਕੀਤੇ ਸੰਦੇਸ਼ ’ਚ, ਖਾਮੇਨੇਈ ਨੇ ਕਿਹਾ ਕਿ ਇਸਲਾਮੀ ਦੁਨੀਆ ਨੂੰ ਮਜ਼ਬੂਤ ਕਰਨ ਅਤੇ ਬਾਹਰੀ ਦਬਾਅ ਦਾ ਮੁਕਾਬਲਾ ਕਰਨ ਲਈ ਮੁਸਲਿਮ ਏਕਤਾ ਜ਼ਰੂਰੀ ਹੈ। ਖਾਮੇਨੇਈ ਨੇ ਕਿਹਾ ਕਿ ਇਸਲਾਮੀ ਦੇਸ਼ਾਂ ਦੇ ਹਾਕਮਾਂ, ਖਾਸ ਕਰਕੇ ਪੱਛਮੀ ਏਸ਼ੀਆ ਖੇਤਰ ਅਤੇ ਫ਼ਾਰਸੀ ਖਾੜੀ ਦੇ ਇਲਾਕਿਆਂ ’ਚ ਰਹਿਣ ਵਾਲਿਆਂ ਲਈ ਮੇਰੀ ਵਾਰ-ਵਾਰ, ਜ਼ੋਰਦਾਰ ਸਿਫ਼ਾਰਸ਼ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਅਸਲ ਦੁਸ਼ਮਣ ਕੌਣ ਹੈ, ਉਨ੍ਹਾਂ ਦੀਆਂ ਸਾਜਿਸ਼ਾਂ ਨੂੰ ਸਮਝੋ ਅਤੇ ਉਨ੍ਹਾਂ ਦਾ ਮੁਕਾਬਲਾ ਕਰੋ। ਉਨ੍ਹਾਂ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਮੁਸਲਿਮ ਏਕਤਾ ਅਤੇ ਦੋਸਤੀ ਦੇ “ਕੱਟੜ ਦੁਸ਼ਮਣ” ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਦੁਸ਼ਮਣੀ ਈਰਾਨ ਤੋਂ ਅੱਗੇ ਵਧ ਕੇ ਵਿਆਪਕ ਇਸਲਾਮੀ ਦੁਨੀਆ ਤੱਕ ਫੈਲੀ ਹੋਈ ਹੈ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਏ.ਐੱਨ. ਵਲੋਂ ਪ੍ਰਸਾਰਿਤ ਸੰਦੇਸ਼ ਅਨੁਸਾਰ, ਖਾਮੇਨੇਈ ਨੇ ਕਿਹਾ ਕਿ ਅਮਰੀਕਾ ਦੇ ਅਪਰਾਧੀ ਹਾਕਮ ਅਤੇ ਗੈਰਕਾਨੂੰਨੀ ਜ਼ਾਇਓਨਿਸਟ ਰਾਜ ਇਸ ਏਕਤਾ ਅਤੇ ਦੋਸਤੀ ਦੇ ਕੱਟੜ ਦੁਸ਼ਮਣ ਹਨ।­­

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ 32 ਹਲਕਿਆਂ ਦੇ ਕੋਆਰਡੀਨੇਟਰ ਐਲਾਨੇ ਅਗਲੀ ਖ਼ਬਰ ਪਾਕਿ ਵਲੋਂ ਭਾਰਤੀ ਸਰਹੱਦ ਨਾਲ ਲਗਦੇ ਵਿਵਾਦਿਤ ਸਰ ਕ੍ਰੀਕ ਨੇੜੇ ਤਾਕਤ ਦਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।