03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਇਪਟਾ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਚੋਣ

ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਝਾਂਮਪੁਰ)-ਇਪਟਾ ਪੰਜਾਬ ਦੀ ਜ਼ਿਲ੍ਹਾ ਇਕਾਈ ਦੀਆਂ ਚੋਣਾਂ ਦੀ ਲੜੀ ਤਹਿਤ ਨਾਟਕਰਮੀ ਤੇ ਫ਼ਿਲਮੀ ਅਦਾਕਾਰ ਨਰਿੰਦਰ ਨੀਨਾ ਨੂੰ ਜ਼ਿਲ੍ਹਾ ਮੁਹਾਲੀ ਇਕਾਈ ਦਾ ਪ੍ਰਧਾਨ ਅਤੇ ਨਾਟ-ਨਿਰਦੇਸ਼ਕ ਤੇ ਛੋਟੇ-ਵੱਡੇ ਪਰਦੇ ਦੀ ਅਦਾਕਾਰਾ ਅਮਨ ਭੋਗਲ ਨੂੰ ਜਨਰਲ ਸਕੱਤਰ ਚੁਣਨ ਤੋਂ ਇਲਾਵਾ ਟਾਇਨੀ ਟਾਟਸ ਸਕੂਲ ਦੇ ਪ੍ਰਬੰਧਕ ਗੁਰਇੰਦਰਜੀਤ ਸਿੰਘ ਨੂੰ ਸਰਪ੍ਰਸਤ ਬਣਾਇਆ ਗਿਆ | ਇਹ ਚੋਣ ਜ਼ਿਲੇ੍ਹ ਦੇ ਰੰਗਕਰਮੀਆਂ ਅਤੇ ਕਲਾਕਾਰਾਂ ਦੀ ਹਾਜ਼ਰੀ ਅਤੇ ਇਪਟਾ ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਇਪਟਾ ਦੀ ਲੋਕ-ਹਿਤੈਸ਼ੀ-ਸੋਚ ਅਤੇ ਸਮਝ ਨਾਲ ਸਹਿਮਤ ਹੁੰਦਿਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਅਹਿਮ ਲਿਆ | ਜ਼ਿਕਰਯੋਗ ਹੈ ਕਿ ਇਪਟਾ ਪੰਜਾਬ ਦੀਆਂ ਅੰਮਿ੍ਤਸਰ, ਕਪੂਰਥਲਾ, ਮੋਗਾ ਤੇ ਮੁਹਾਲੀ ਜ਼ਿਲ੍ਹਾ ਇਕਾਈਆਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ, ਜਦਕਿ ਬਾਕੀ ਰਹਿੰਦੇ ਜ਼ਿਲਿ੍ਹਆਂ 'ਚ ਵੀ ਜਲਦ ਚੋਣ ਹੋਣ ਜਾ ਰਹੀ ਹੈ |
ਪਿਛਲੀ ਖ਼ਬਰ ਬਾਬਾ ਸੋਢੀ ਮੰਦਰ ਵਿਖੇ ਜਾਗਰਣ ਅੱਜ ਅਗਲੀ ਖ਼ਬਰ ਸੁੱਖ ਸ਼ਾਂਤੀ ਭਵਨ ਵਿਖੇ ਸਮਰ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।