02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਗਿਲਕੋ ਇੰਟਰਨੈਸ਼ਨਲ ਸਕੂਲ ਵਲੋਂ ਰਾਸ਼ਟਰੀ ਪੱਧਰ 'ਤੇ ਟਾਟਾ ਕਲਾਸਿਜ਼ ਰੂਮ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਹਾਸਲ <br/>

ਰਾਸ਼ਟਰੀ ਪੱਧਰੀ ਚੈਂਪੀਅਨਸ਼ਿਪ ਦੌਰਾਨ ਪਹਿਲਾ ਸਥਾਨ ਹਾਸਲ ਕਰਨ 'ਤੇ ਗਿਲਕੋ ਇੰਟਰਨੈਸ਼ਨਲ ਸਕੂਲ ਦੀ ਮੁੱਖ ਅਧਿਆਪਕਾ ਇੰਦਰਪ੍ਰੀਤ ਕੌਰ ਅਤੇ ਅਧਿਆਪਕਾ ਨੇਹਾ ਕੇਵਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ : ਜੰਡਪੁਰੀ <br/> 12-02-2020
ਖਰੜ, 11 ਫਰਵਰੀ (ਜੰਡਪੁਰੀ)-ਦਿੱਲੀ ਵਿਖੇ ਹੋਏ ਰਾਸ਼ਟਰੀ ਪੱਧਰ ਦੀ ਟਾਟਾ ਕਲਾਸ ਰੂਮ ਚੈਂਪੀਅਨਸ਼ਿਪ ਦੌਰਾਨ ਗਿਲਕੋ ਇੰਟਰਨੈਸ਼ਨਲ ਸਕੂਲ ਮੁਹਾਲੀ ਦੀ ਵਿਗਿਆਨ ਵਿਸ਼ੇ ਦੀ ਅਧਿਆਪਕਾ ਨੇਹਾ ਕੇਵਲ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ ਉੱਤਰੀ ਜ਼ੋਨ ਵਿਚੋਂ ਹਜ਼ਾਰਾਂ ਸਕੂਲਾਂ ਦੇ ਅਧਿਆਪਕਾਂ ਵਿਚੋਂ 8 ਅਧਿਆਪਕ ਆਖਰੀ ਚਰਨ ਲਈ ਚੁਣੇ ਗਏ ਸਨ, ਜਿਨ੍ਹਾਂ 'ਚੋਂ ਨੇਹਾ ਕੇਵਲ ਨੇ ਵਧੀਆ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਇੰਦਰਪ੍ਰੀਤ ਕੌਰ ਨੂੰ ਵੀ ਸਕੂਲ ਨੂੰ ਪਹਿਲਾ ਦਰਜਾ ਹਾਸਲ ਹੋਣ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਉਪਲੱਬਧੀ ਬਦਲੇ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਅਤੇ ਮੁੱਖ ਅਧਿਆਪਕਾ ਇੰਦਰਪ੍ਰੀਤ ਕੌਰ ਨੇ ਅਧਿਆਪਕਾ ਨੇਹਾ ਕੇਵਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ | ਉਨ੍ਹਾਂ ਹੋਰਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੇ ਨਾਮਣੇ ਖੱਟਰ ਸਬੰਧੀ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਦੁੱਧ ਪਰਖ ਕੈਂਪ ਦੌਰਾਨ 40 'ਚੋਂ 7 ਸੈਂਪਲਾਂ 'ਚ ਪਾਈ ਗਈ ਪਾਣੀ ਦੀ ਮਿਲਾਵਟ <br/> ਅਗਲੀ ਖ਼ਬਰ ਭਾਗੂਮਾਜਰਾ ਨੇੜੇ ਬਣੇ ਟੋਲ ਪਲਾਜ਼ਾ 'ਤੇ ਲੱਗੇ ਬੋਰਡਾਂ 'ਤੇ ਭਲਕੇ ਲਿਖੀ ਜਾਵੇਗੀ ਪੰਜਾਬੀ ਭਾਸ਼ਾ-ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।