02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਸੀ. ਜੀ. ਸੀ. ਲਾਂਡਰਾਂ ਵਿਖੇ 'ਡਰੱਗ ਡਿਸਕਵਰੀ ਤੇ ਡਰੱਗ ਡਲਿਵਰੀ ਦੀਆਂ ਵਿਕਸਿਤ ਹੋ ਰਹੀਆਂ ਤਕਨੀਕਾਂ' 'ਤੇ ਅੰਤਰਰਾਸ਼ਟਰੀ ਕਾਨਫ਼ਰੰਸ

ਸੀ. ਜੀ. ਸੀ. ਲਾਂਡਰਾਂ ਵਿਖੇ ਕਰਵਾਈ ਗਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਭਾਗ ਲੈਣ ਮੌਕੇ ਫਾਰਮੇਸੀ ਕੌਾਸਲ ਆਫ਼ ਇੰਡੀਆ ਨਵੀਂ ਦਿੱਲੀ ਦੇ ਪ੍ਰਧਾਨ ਡਾ: ਬੀ. ਸੁਰੇਸ਼ ਦਾ ਸਵਾਗਤ ਕਰਦੇ ਹੋਏ ਸੀ. ਜੀ. ਸੀ. ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ | ਤਸਵੀਰ : ਦਵਿੰਦਰ ਸਿੰਘ<br/> 12-02-2020

ਐੱਸ. ਏ. ਐੱਸ. ਨਗਰ, 11 ਫਰਵਰੀ (ਕੇ. ਐੱਸ. ਰਾਣਾ)-“ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਜਾਣ ਤੋਂ ਵੀ ਡਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਾਰਮੇਸੀ ਕੌਾਸਲ ਆਫ਼ ਇੰਡੀਆ ਨਵੀਂ ਦਿੱਲੀ ਦੇ ਪ੍ਰਧਾਨ ਡਾ: ਬੀ. ਸੁਰੇਸ਼ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਦੇ ਕੈਂਪਸ ਵਿਖੇ '“ਡਰੱਗ ਡਿਸਕਵਰੀ ਐਾਡ ਡਰੱਗ ਡਲਿਵਰੀ ਦੀਆਂ ਵਿਕਸਿਤ ਹੋ ਰਹੀਆਂ ਤਕਨੀਕਾਂ : ਮੌਜੂਦਾ ਚੁਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ'” ਵਿਸ਼ੇ 'ਤੇ ਕਰਵਾਈ ਗਈ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨ ਮੌਕੇ ਕੀਤਾ | ਇਸ ਕਾਨਫ਼ਰੰਸ ਦੌਰਾਨ ਡਾ: ਬੀ. ਸੁਰੇਸ਼ ਤੋਂ ਇਲਾਵਾ ਯੂ. ਐਸ. ਏ., ਬੈਲਜ਼ੀਅਮ, ਇਟਲੀ ਅਤੇ ਦੁਬਈ ਸਮੇਤ ਵਿਸ਼ਵ ਭਰ ਦੇ 40 ਤੋਂ ਵੱਧ ਉੱਘੇ ਬੁਲਾਰਿਆਂ ਸਮੇਤ ਉਦਯੋਗ ਮਾਹਿਰਾਂ ਵਲੋਂ ਵਿਦਿਆਰਥੀਆਂ ਅਤੇ ਨਸ਼ਿਆਂ ਦੀ ਖੋਜ ਤੇ ਵਿਕਾਸ ਦੇ ਮੌਜੂਦਾ ਮੁੱਦਿਆਂ ਬਾਰੇ ਕੰਮ ਕਰ ਰਹੇ ਖੋਜ਼ਕਰਤਾਵਾਂ ਨਾਲ ਸਬੰਧਿਤ ਵਿਸ਼ੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਡਾ: ਬੀ. ਸੁਰੇਸ਼ ਨੇ ਕਿਹਾ ਕਿ “ਕੋਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਿਖ਼ਲਾਫ਼ ਜੰਗ ਦੌਰਾਨ ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਸਾਂਝੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਉੱਨਤ ਮੈਡੀਕਲ ਉਪਕਰਨਾਂ ਦੇ ਆਉਣ ਨਾਲ ਦਵਾਈਆਂ ਨੂੰ ਵਰਤਣ ਦੇ ਢੰਗਾਂ 'ਚ ਵੀ ਵੱਡੀ ਤਬਦੀਲੀ ਆਈ ਹੈ | ਇਹ ਉਪਕਰਨ ਵਧੇਰੇ ਸੈਲਿਊਲਰ ਪੱਧਰ 'ਤੇ ਨਿਸ਼ਾਨਾ ਲਗਾਉਣ ਦੀ ਸਮਰੱਥਾ ਰੱਖਦੇ ਹਨ, ਲਿਹਾਜ਼ਾ ਨਾ ਸਿਰਫ਼ ਫਰਮ ਇੰਡਸਟਰੀ ਨਾਲ ਸਬੰਧਿਤ, ਬਲਕਿ ਇੰਜੀਨੀਅਰਿੰਗ ਸਮੇਤ ਹੋਰਨਾਂ ਖੇਤਰਾਂ ਵਿਚ ਵੀ ਇਨ੍ਹਾਂ ਆਧੁਨਿਕ ਪ੍ਰਣਾਲੀਆਂ ਦੀ ਪੂਰੀ ਵਰਤੋਂ ਕਰਨ ਲਈ ਉਨ੍ਹਾਂ ਦੇ ਗਿਆਨ ਅਤੇ ਵਿਸ਼ਲੇਸ਼ਣ ਦੀਆਂ ਕੁਸ਼ਲਤਾਵਾਂ ਨੂੰ ਉੱਚਾ ਚੁਕਣ ਲਈ ਨੌਜਵਾਨਾਂ ਦੀ ਜ਼ਰੂਰਤ ਹੈ | ਪੀ. ਸੀ. ਆਈ. ਦੁਆਰਾ ਸਾਲਾਂ ਦੌਰਾਨ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਲ 2014-15 ਵਿਚ ਫਾਰਮੇਸੀ ਲਈ ਰਾਸ਼ਟਰੀ ਪਾਠਕ੍ਰਮ ਦੀ ਸ਼ੁਰੂਆਤ ਹੋਣ ਨਾਲ 3 ਦਹਾਕੇ ਪੁਰਾਣੇ ਸਿਲੇਬਸ ਵਿਚ ਲੋੜੀਂਦੀ ਤਬਦੀਲੀ ਆਈ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਲ 2020 ਦੇ ਅੰਤ ਤੱਕ ਦੋ ਨਵੇਂ ਪ੍ਰੋਗਰਾਮ ਵਿਚਾਰ ਅਧੀਨ ਹਨ | ਇਸ ਮੌਕੇ ਸੀ. ਜੀ. ਸੀ. ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ “ਭਾਰਤੀ ਡਰੱਗ ਉਦਯੋਗ ਆਪਣੇ ਚਾਹਵਾਨਾਂ ਲਈ ਇਕ ਵਿਸ਼ਾਲ ਗੁੰਜਾਇਸ਼ ਨੂੰ ਖਾਰਜ ਕਰਦਾ ਹੈ |

ਪਿਛਲੀ ਖ਼ਬਰ ਕਸਬਾ ਨਵਾਂਗਰਾਉਂ ਵਿਖੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨਾਂ ਤੋਂ ਸਰਕਾਰ ਨੇ ਹਟਾਈ ਪਾਬੰਦੀ-ਕੰਗ <br/> ਅਗਲੀ ਖ਼ਬਰ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।