02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰ ਦੇ 20 ਪਰਿਵਾਰਾਂ ਨੂੰ ਮਾਇਕ ਮਦਦ ਭੇਟ <br/>

ਕੁਰਾਲੀ ਨਗਰ ਕੌਾਸਲ ਦਫ਼ਤਰ ਵਿਖੇ ਮਕਾਨ ਉਸਾਰੀ ਲਈ ਰਾਸ਼ੀ ਜਾਰੀ ਕਰਨ ਮੌਕੇ ਕਾਰਜ ਸਾਧਕ ਅਫ਼ਸਰ ਵੀ. ਕੇ. ਜੈਨ ਲਾਭਪਾਤਰੀਆਂ ਨਾਲ | ਤਸਵੀਰ : ਹਰਪ੍ਰੀਤ ਸਿੰਘ <br/> 12-02-2020
ਕੁਰਾਲੀ, 11 ਫਰਵਰੀ (ਹਰਪ੍ਰੀਤ ਸਿੰਘ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਲਈ ਅੱਜ ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਸ਼ਹਿਰ ਦੇ 20 ਪਰਿਵਾਰਾਂ ਨੂੰ ਮਾਇਕ ਮਦਦ ਭੇਟ ਕੀਤੀ ਗਈ | ਬੇਘਰੇ ਸ਼ਹਿਰੀਆਂ ਵਲੋਂ ਦਿੱਤੀਆਂ ਅਰਜ਼ੀਆਂ 'ਤੇ ਕਾਰਵਾਈ ਕਰਦਿਆਂ ਹੀ ਸ਼ਹਿਰ ਦੇ 169 ਬੇਘਰੇ ਲੋਕਾਂ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਾਇਕ ਮਦਦ ਦੇਣ ਲਈ ਚੋਣ ਕੀਤੀ ਗਈ ਸੀ | ਇਨ੍ਹਾਂ ਚੁਣੇ ਪਰਿਵਾਰਾਂ ਵਿਚੋਂ 20 ਪਰਿਵਾਰਾਂ ਨੂੰ ਅੱਜ 30 ਹਜ਼ਾਰ ਤੋਂ ਲੈ ਕੇ 1 ਲੱਖ ਰੁ: ਤੱਕ ਦੀ ਰਾਸ਼ੀ ਜਾਰੀ ਕੀਤੀ ਗਈ, ਜੋ ਕਿ ਆਨਲਾਈਨ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾਈ ਗਈ | ਇਸ ਮੌਕੇ ਕਾਰਜ ਸਾਧਕ ਅਫ਼ਸਰ ਵੀ. ਕੇ. ਜੈਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਚੁਣੇ ਗਏ ਪਰਿਵਾਰਾਂ ਨੂੰ ਨਵਾਂ ਘਰ ਬਣਾਉਣ ਅਤੇ ਘਰ ਦੀ ਉਸਾਰੀ 'ਚ ਵਾਧੇ ਲਈ ਤਿੰਨ ਕਿਸ਼ਤਾਂ ਵਿਚ ਪੜਾਅਵਾਰ ਆਰਥਿਤ ਮਦਦ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਤਹਿਤ ਅੱਜ 20 ਪਰਿਵਾਰਾਂ ਨੂੰ ਜਾਰੀ ਕੀਤੀ ਗਈ ਮਦਦ ਦੀ ਰਾਸ਼ੀ ਲਾਭਪਾਤਰੀ ਪਰਿਵਾਰਾਂ ਦੇ ਖਾਤਿਆਂ ਵਿਚ ਸਿੱਧੀ ਟਰਾਂਸਫਰ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹੀ ਤੀਜਾ ਸਰਵੇ ਕੀਤਾ ਜਾ ਰਿਹਾ ਹੈ, ਜਦਕਿ ਲਾਭ ਹਾਸਲ ਕਰਨ ਵਾਲੇ ਚਾਹਵਾਨ ਸ਼ਹਿਰੀਆਂ ਦੀਆਂ ਹੁਣ ਤੱਕ 89 ਅਰਜ਼ੀਆਂ ਉਨ੍ਹਾਂ ਤੱਕ ਪੁੱਜ ਚੁੱਕੀਆਂ ਹਨ | ਉਨ੍ਹਾਂ ਹੋਰਨਾਂ ਸ਼ਹਿਰੀਆਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਸ਼ਹਿਰੀਆਂ ਦੀ ਸਾਲਾਨਾ ਆਮਦਨ 3 ਲੱਖ ਰੁ: ਤੋਂ ਘੱਟ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਲਾਭ ਲੈਣ ਦੇ ਚਾਹਵਾਨ ਸ਼ਹਿਰੀ ਇਸ ਸਬੰਧੀ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ | ਇਸ ਮੌਕੇ ਕੌਾਸਲ ਐਮ. ਈ. ਕੁਲਦੀਪ ਅਗਰਵਾਲ, ਐਸ. ਓ. ਰਵਿੰਦਰ ਕੁਮਾਰ ਤੇ ਮੁਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ |


ਪਿਛਲੀ ਖ਼ਬਰ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਉਣਾ ਸਭ ਤੋਂ ਉੱਤਮ ਸੇਵਾ : ਰਵਿੰਦਰ ਖੇੜਾ <br/> ਅਗਲੀ ਖ਼ਬਰ ਓਲਾ ਤੇ ਉਬਰ ਕੰਪਨੀ ਦੇ ਡਰਾਈਵਰਾਂ ਵਲੋਂ ਧਰਨਾ ਨਿਰੰਤਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।