02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਕੌਾਸਲਰ ਬਹਾਦਰ ਸਿੰਘ ਓ. ਕੇ. ਵਲੋਂ ਨਾਲੀਆਂ 'ਤੇ ਸਲੈਬਾਂ ਪਾਉਣ ਦੇ ਕੰਮ ਦੀ ਸ਼ੁਰੂਆਤ <br/>

ਕੁਰਾਲੀ ਵਿਖੇ ਨਾਲੀਆਂ 'ਤੇ ਸਲੈਬਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੌਾਸਲਰ ਬਹਾਦਰ ਸਿੰਘ ਓ. ਕੇ. ਅਤੇ ਨਾਲ ਹਾਜ਼ਰ ਹੋਰ ਪਤਵੰਤੇ | ਤਸਵੀਰ : ਹਰਪ੍ਰੀਤ ਸਿੰਘ <br/> 12-02-2020
ਕੁਰਾਲੀ, 11 ਫਰਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਮਾਤਾ ਸ਼ੀਤਲਾ ਮੰਦਰ ਅਤੇ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਸਮੇਤ ਕਈ ਕਾਲੋਨੀਆਂ ਨੂੰ ਆਪਸ 'ਚ ਜੋੜਨ ਵਾਲੀ ਗਲੀ ਦੀਆਂ ਨਾਲੀਆਂ ਨੂੰ ਕਵਰ ਕਰਨ ਲਈ ਸੀਮਿੰਟ ਦੀਆਂ ਸਲੈਬਾਂ ਪਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੁਰਾਲੀ ਵਿਕਾਸ ਮੰਚ ਦੇ ਪ੍ਰਧਾਨ ਅਤੇ ਸਥਾਨਕ ਕੌਾਸਲਰ ਬਹਾਦਰ ਸਿੰਘ ਓ. ਕੇ. ਵਲੋਂ ਕਰਵਾਈ ਗਈ | ਇਸ ਮੌਕੇ ਕੌਾਸਲਰ ਓ. ਕੇ. ਨੇ ਦੱਸਿਆ ਕਿ ਸ਼ਹਿਰ ਦੀ ਮੋਰਿੰਡਾ ਰੋਡ ਨੂੰ ਜੋੜਨ ਵਾਲੀ ਇਹ ਗਲੀ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਅਤੇ ਮਾਤਾ ਸ਼ੀਤਲਾ ਮੰਦਰ ਤੋਂ ਇਲਾਵਾ ਸ਼ਹਿਰ ਦੀਆਂ ਕਈ ਕਾਲੋਨੀਆਂ ਨੂੰ ਆਪਸ 'ਚ ਜੋੜਦੀ ਹੈ | ਉਨ੍ਹਾਂ ਕਿਹਾ ਕਿ ਗਲੀ ਦੇ ਦੋਵੇਂ ਪਾਸੇ ਕਾਫ਼ੀ ਚੌੜੀਆਂ ਨਾਲੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੇ ਖੁੱਲ੍ਹੇ ਹੋਣ ਕਾਰਨ ਜਿਥੇ ਇਲਾਕੇ ਦਾ ਨਿਕਾਸੀ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਸੀ, ਉਥੇ ਹੀ ਇਨ੍ਹਾਂ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਵੀ ਬਣਿਆ ਰਹਿੰਦਾ ਸੀ | ਉਨ੍ਹਾਂ ਕਿਹਾ ਕਿ ਸਲੈਬਾਂ ਫਿਕਸ ਨਹੀਂ ਕੀਤੀਆਂ ਜਾਣਗੀਆਂ ਤਾਂ ਜੋ ਲੋੜ ਪੈਣ 'ਤੇ ਇਨ੍ਹਾਂ ਨੂੰ ਚੁੱਕ ਕੇ ਨਾਲੀਆਂ ਦੀ ਸਫ਼ਾਈ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਕੰਮ ਮਾਤਾ ਸ਼ੀਤਲਾ ਦੇ ਸਾਲਾਨਾ ਜੋੜ ਮੇਲੇ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਵਾ ਦਿੱਤਾ ਜਾਵੇਗਾ | ਸਲੈਬਾਂ ਪੈਣ ਨਾਲ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਤੇ ਮਾਤਾ ਸ਼ੀਤਲਾ ਦੇ ਮੰਦਰ ਵਿਖੇ ਆਉਣ-ਜਾਣ ਵਾਲੀ ਸੰਗਤ ਨੂੰ ਵੀ ਭਾਰੀ ਰਾਹਤ ਮਿਲੇਗੀ | ਇਸ ਮੌਕੇ ਬਾਲ ਕਿ੍ਸ਼ਨ, ਅਮਰਜੀਤ ਧੀਮਾਨ, ਗੁਰਜੀਤ ਸਿੰਘ, ਗੁਰਬਚਨ ਸਿੰਘ, ਡਾ: ਅਸ਼ਵਨੀ ਸ਼ਰਮਾ, ਚਮਨ ਲਾਲ, ਰਾਮਪਾਲ, ਦਰਸ਼ਨ ਸਿੰਘ, ਮੋਹਨ ਲਾਲ, ਓਮਿੰਦਰ ਓਮਾ ਤੇ ਠਾਕੁਰ ਸਿੰਘ ਸਮੇਤ ਹੋਰ ਕਾਲੋਨੀ ਵਾਸੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੈਰੀਫੇਰੀ ਮਿਲਕਮੈਨ ਯੂਨੀਅਨ ਵਲੋਂ ਮੱਝਾਂ ਚੋਰੀ ਕਰਨ ਵਾਲਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ <br/> ਅਗਲੀ ਖ਼ਬਰ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਉਣਾ ਸਭ ਤੋਂ ਉੱਤਮ ਸੇਵਾ : ਰਵਿੰਦਰ ਖੇੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।