ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)- ਵਾਈਟ ਹਾਊਸ ਵਿਖੇ ਆਸਿਮ ਮੁਨੀਰ ਨਾਲ ਟਰੰਪ ਦੀ ਮੁਲਾਕਾਤ ਨੂੰ ਲੈ ਕੇ ਭਾਰਤ 'ਚ ਵਿਰੋਧੀ ਧਿਰਾਂ ਦੇ ਆਗੂਆਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਇਸ ਨੂੰ ਭਾਰਤੀ ਕੂਟਨੀਤੀ ਲਈ ਕਰਾਰਾ ਝਟਕਾ ਕਰਾਰ ਦਿੱਤਾ | ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਟਰੰਪ ਅਤੇ ਪਾਕਿਸਤਾਨ ਵਿਚਕਾਰ ਕਿਸ ਤਰ੍ਹਾਂ ਦੇ ਰਿਸ਼ਤੇ ਹਨ, ਹੁਣ ਇਹ ਗੱਲ ਉਜਾਗਰ ਹੋ ਗਈ ਹੈ ¢ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਫ਼ੌਜ ਮੁਖੀ ਧਾਰਮਿਕ ਕੱਟੜਵਾਦੀ ਬਿਆਨ ਦੇ ਕੇ ਅੱਤਵਾਦੀ ਸਰਗਰਮੀਆਂ ਦਾ ਸਮਰਥਨ ਕਰਦਾ ਹੋਵੇ, ਉਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਘਰ ਖਾਣਾ ਖਵਾ ਰਹੇ ਹਨ, ਇਹ ਮੋਦੀ ਦੀ ਕਿਸ ਤਰ੍ਹਾਂ ਦੀ ਬੇਵਸੀ ਹੈ? ਜੈਰਾਮ ਰਮੇਸ਼ ਅਤੇ ਪਵਨ ਖੇੜਾ ਨੇ ਵੀ ਉਕਤ ਮੁਲਾਕਾਤ ਨੂੰ ਭਾਰਤ ਦੀ ਕੂਟਨੀਤਕ ਨਾਕਾਮੀ ਕਰਾਰ ਦਿੱਤਾ ¢