20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਲੇਂਕੋਵਿਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਸੰਸਕਿ੍ਤ ਵਿਆਕਰਨ ਕਿਤਾਬ ਤੋਹਫ਼ੇ ਵਜੋਂ ਦਿੱਤੀ <br/>

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਯੂ.ਐਨ.ਆਈ.)-ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ਼ ਪਲੇਂਕੋਵਿਕ ਨੇ 1790 'ਚ ਇਕ ਕ੍ਰੋਏਸ਼ੀਅਨ ਵਿਗਿਆਨੀ ਤੇ ਮਿਸ਼ਨਰੀ ਫਿਲਿਪ ਵੇਜ਼ਡਿਨ ਦੁਆਰਾ ਲਾਤੀਨੀ ਭਾਸ਼ਾ 'ਚ ਲਿਖੀ ਗਈ ਪਹਿਲੀ ਸੰਸਕਿ੍ਤ ਵਿਆਕਰਨ ਕਿਤਾਬ ਦਾ ਮੁੜ-ਪਿ੍ੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਜੋਂ ਦਿੱਤਾ | ਇਸ ਤੋਹਫ਼ੇ ਲਈ ਮੋਦੀ ਨੇ ਪਲੇਂਕੋਵਿਕ ਦਾ ਧੰਨਵਾਦ ਕੀਤਾ ਤੇ ਇਸਨੂੰ ਦੋਵਾਂ ਦੇਸ਼ਾਂ ਵਿਚਕਾਰ ਸਥਾਈ ਬੌਧਿਕ ਤੇ ਸੱਭਿਆਚਾਰਕ ਸੰਬੰਧਾਂ ਦਾ ਇਕ ਸ਼ਾਨਦਾਰ ਪ੍ਰਤੀਕ ਦੱਸਿਆ | ਇਹ ਕਿਤਾਬ ਫਿਲਿਪ ਦੇ ਭਾਰਤ 'ਚ ਰਹਿੰਦੇ ਹੋਏ ਕੇਰਲ ਦੇ ਬ੍ਰਾਹਮਣਾਂ ਤੇ ਸਥਾਨਕ ਹੱਥ-ਲਿਖਤਾਂ ਤੋਂ ਪ੍ਰਾਪਤ ਕੀਤੇ ਗਿਆਨ 'ਤੇ ਅਧਾਰਿਤ ਹੈ | ਇਸ ਮੋਹਰੀ ਕੰਮ ਦੇ ਨਾਲ ਫਿਲਿਪ ਵੇਜ਼ਡਿਨ, ਯੂਰਪੀਅਨ ਵਿਗਿਆਨੀਆਂ 'ਚੋਂ ਇਕ ਬਣ ਗਿਆ ਜਿਸਨੇ ਆਪਣੇ ਆਪ ਨੂੰ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰ ਲਈ ਗੰਭੀਰਤਾ ਨਾਲ ਸਮਰਪਿਤ ਕੀਤਾ | ਇਸਦੇ ਨਾਲ ਹੀ, ਇਹ ਕ੍ਰੋਏਸ਼ੀਆ ਅਤੇ ਭਾਰਤ ਵਿਚਕਾਰ ਸ਼ੁਰੂਆਤੀ ਸੱਭਿਆਚਾਰਕ ਸੰਬੰਧਾਂ ਦਾ ਪ੍ਰਤੀਕ ਵੀ ਹੈ |

ਪਿਛਲੀ ਖ਼ਬਰ ਮਨਦੀਪ ਔਲਖ ਨੂੰ ਪੰਜਾਬੀ ਯੁਵਾ ਪੁਰਸਕਾਰ ਅਤੇ ਪਾਲੀ ਖਾਦਿਮ ਨੂੰ ਬਾਲ ਸਾਹਿਤ ਪੁਰਸਕਾਰ ਅਗਲੀ ਖ਼ਬਰ ਟਰੰਪ-ਮੁਨੀਰ ਮੁਲਾਕਾਤ ਭਾਰਤ ਦੀ ਕੂਟਨੀਤਕ ਨਾਕਾਮੀ-ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।