ਨਵੀਂ ਦਿੱਲੀ, 19 ਜੂਨ (ਏਜੰਸੀ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਵੀਰਵਾਰ ਨੂੰ ਉਨ੍ਹਾਂ ਦਾ ਸਾਮਾਨ '5 ਸੁਨਹਿਰੀ ਬਾਗ ਰੋਡ' 'ਤੇ ਪਹੁੰਚਾਇਆ ਜਾਣਾ ਸ਼ੁਰੂ ਹੋ ਗਿਆ ਹੈ, ਜੋ ਉਨ੍ਹਾਂ ਦਾ ਨਵਾਂ ਨਿਵਾਸ ਹੋਵੇਗਾ | ਸੂਤਰਾਂ ਅਨੁਸਾਰ ਸੰਭਵ ਹੈ ਕਿ 21 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਉਹ ਇਸ ਬੰਗਲੇ 'ਚ ਰਹਿਣਾ ਸ਼ੁਰੂ ਕਰ ਦੇਣਗੇ | ਰਾਹੁਲ ਗਾਂਧੀ ਕਰੀਬ 2 ਸਾਲਾਂ ਤੋਂ ਆਪਣੀ ਮਾਂ ਸੋਨੀਆ ਗਾਂਧੀ ਦੇ '10 ਜਨਪਥ' ਸਥਿਤ ਨਿਵਾਸ 'ਚ ਰਹਿ ਰਹੇ ਸਨ | ਇਸ ਤੋਂ ਪਹਿਲਾਂ ਉਹ ਲੰਮੇ ਸਮੇਂ ਤੱਕ '12, ਤੁਗਲਕ ਲੇਨ' 'ਚ ਰਹੇ |