ਬੇਅਰਸ਼ੇਬਾ (ਇਜ਼ਰਾਈਲ), 19 ਜੂਨ (ਏਜੰਸੀ)-ਵਾਈਟ ਹਾਊਸ ਨੇ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਹਫ਼ਤਿਆਂ ਦੇ ਅੰਦਰ ਫੈਸਲਾ ਕਰਨਗੇ ਕਿ ਈਰਾਨ ਦੇ ਫ਼ੌਜੀ ਤੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਇਜ਼ਰਾਈਲ ਦੀ ਮੁਹਿੰਮ 'ਚ ਸ਼ਾਮਿਲ ਹੋਣਾ ਹੈ ਜਾਂ ਨਹੀਂ | ਹਾਲਾਂਕਿ, ਟਰੰਪ ਅਜੇ ਵੀ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਇਜ਼ਰਾਈਲੀ ਅਤੇ ਅਮਰੀਕੀ ਮੰਗਾਂ ਨੂੰ ਪੂਰਾ ਕਰਨ ਲਈ ਕੂਟਨੀਤਕ ਖਿੜਕੀ ਖੁੱਲ੍ਹੀ ਰੱਖਣਾ ਚਾਹੁੰਦੇ ਹਨ |