03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਠਿੰਡਾ ਨੇ ਸਾਲਾਨਾ ਸਮਾਗਮ ਕਰਵਾਇਆ <br/>

ਅਜੀਤ ਡੈਸਕ 23-11-2025
ਬਠਿੰਡਾ, 22 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਠਿੰਡਾ ਨੇ ਤੀਜਾ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਜ਼ਿਲੇ੍ਹ ਦੇ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੰਚਾਲਕਾ ਨੇ ਹਿੱਸਾ ਲਿਆ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ ਅਤੇ ਚੇਅਰਮੈਨ ਬਲਵਿੰਦਰ ਸਿੰਘ ਬਾਹੀਆ ਨੇ ਦੱਸਿਆ ਕਿ ਸਰਕਾਰ ਤੋਂ ਮਨਜ਼ੂਰ ਸੈਂਟਰ ਮਾਲਕਾਂ ਨੇ ਇਕੱਠੇ ਹੋ ਕੇ ਐਸੋਸੀਏਸ਼ਨ ਦਾ ਗਠਨ ਕੀਤਾ ਹੋਇਆ ਹੈ, ਜੋ ਸਮੇਂ-ਸਮੇਂ 'ਤੇ ਸਮਾਜ ਅਤੇ ਇੰਡਸਟਰੀ ਪ੍ਰਤੀ ਚੰਗੇ ਕਾਰਜਾਂ ਵਿਚ ਹਿੱਸਾ ਲੈਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਤੀਜਾ ਸਾਲਾਨਾ ਸਮਾਗਮ ਕਰਵਾਇਆ ਗਿਆ ਹੈ | ਜਿਸ 'ਚ ਇੰਡਸਟਰੀ ਦੀ ਬਿਹਤਰੀ ਲਈ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਸਾਰੇ ਮੌਜੂਦ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਇਸ ਦੌਰਾਨ ਐਸੋਸੀਏਸ਼ਨ ਨੂੰ ਆਪਣੇ ਤਜਰਬੇ ਵਿਚ ਕੀਮਤੀ ਵਿਚਾਰ ਅਤੇ ਸੁਝਾਅ ਦੇਣ ਲਈ ਬਲਵਿੰਦਰ ਸਿੰਘ ਬਾਹੀਆ (ਚੇਅਰਮੈਨ, ਆਈ.ਆਈ.ਏ.ਬੀ.) ਦਾ ਸਨਮਾਨ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ ਵਲੋਂ ਕੀਤਾ ਗਿਆ | ਇਸ ਮੌਕੇ ਸਮੁੱਚੀ ਕੋਰ ਕਮੇਟੀ ਨਵਪ੍ਰੀਤ ਸਿੰਘ ਸਿੱਧੂ ਬਾਹੀਆ, ਸੰਦੀਪ ਸਿੰਘ ਜਵੰਧਾ, ਗੁਰਚਰਨ ਸਿੰਘ, ਕੇਸ਼ਵ ਕਟਾਰੀਆ, ਜਸਬੀਰ ਸਿੰਘ, ਸੁਖਜਿੰਦਰ ਸਿੰਘ ਟਿਵਾਣਾ, ਸਤਵਿੰਦਰ ਸਿੰਘ ਦੁੱਗਲ, ਅਮਿਤ ਜਿੰਦਲ, ਸਚਿਨ ਮਿੱਤਲ, ਰੁਪਿੰਦਰਪਾਲ ਕੌਰ ਪੰਨੂ ਅਤੇ ਸਮੁੱਚੇ ਮੈਂਬਰ ਸਾਹਿਬਾਨ ਹਾਜਰ ਸਨ | ਪਿਛਲੇ ਦੋ ਸਾਲਾਨਾ ਸਮਾਗਮਾਂ ਤੋਂ ਵੱਧ ਹੁੰਗਾਰਾ ਦੇਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ ਵਲੋਂ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਹੀ ਮੈਂਬਰ ਸਾਹਿਬਾਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਾਰੇ ਹੀ ਮੈਂਬਰ ਸਾਹਿਬਾਨ ਇੰਡਸਟਰੀ ਲਈ ਵੱਧ-ਚੜ੍ਹ ਕੇ ਕੰਮ ਕਰਨਗੇ |

ਪਿਛਲੀ ਖ਼ਬਰ ਕਿਸ਼ਨਗੜ੍ਹ ਦੀ ਫਿਰਨੀ ਦੀ ਮਾੜੀ ਹਾਲਤ ਕਾਰਨ ਪਿੰਡ ਵਾਸੀ ਪ੍ਰੇਸ਼ਾਨ <br/> ਅਗਲੀ ਖ਼ਬਰ ਪੱਕਾ ਮੋਰਚਾ ਲਗਾ ਕੇ ਬੈਠੇ ਮਜ਼ਦੂਰਾਂ ਦਾ ਰੋਹ ਭੜਕਿਆ, ਸੜਕੀ ਆਵਾਜਾਈ ਕੀਤੀ ਠੱਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।