07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਪੰਚਾਇਤ ਅਤੇ ਸਮਾਜਿਕ ਸੰਸਥਾ

ਅਜੀਤ ਡੈਸਕ 02-09-2025
ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ)-ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਹੱਥ ਅੱਗੇ ਵਧਾਉਂਦੇ ਹੋਏ ਪਿੰਡ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਘਰ- ਘਰ ਜਾ ਕੇ ਰਾਸ਼ਨ ਅਤੇ ਹੋਰ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਰਾਮਾਂ ਮੰਡੀ ਦੀ ਸਮਾਜਿਕ ਸੰਸਥਾ ਖਾਲਸਾ ਸੇਵਾ ਦਲ ਵਲੋਂ ਵੀ ਇਲਾਕੇ ਵਿਚੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ | ਸਰਪੰਚ ਰਾਮਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਿਚੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਮਿਲ ਕੇ ਉਪਰਾਲਾ ਕਰਨ ਤਾਂ ਕਿ ਪੀੜ੍ਹਤਾਂ ਤੱਕ ਲੋੜੀਂਦੀ ਮੱਦਦ ਪਹੁੰਚਾਈ ਜਾ ਸਕੇ | ਰਾਸ਼ਨ ਇਕੱਠਾ ਕਰਨ ਵਿਚ ਪੰਚਾਇਤ ਮੈਂਬਰ, ਪਿੰਡ ਵਾਸੀ ਅਤੇ ਸਮਾਜ ਸੇਵੀ ਅੰਮਿ੍ਤਪਾਲ ਸਿੰਘ ਵੀ ਪੂਰਾ ਸਹਿਯੋਗ ਦੇ ਰਹੇ ਹਨ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਸਾਹਿਤ ਸਭਾ ਦਾ ਪੁਨਰਗਠਨ ਅਗਲੀ ਖ਼ਬਰ ਪਿੰਡ ਮਲਕਾਣਾ ਦੇ ਦੋ ਸਕੇ ਭਰਾਵਾਂ ਨੇ ਨਿਸ਼ਾਨੇਬਾਜ਼ੀ 'ਚ ਜਿੱਤੇ ਚਾਂਦੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।