07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਸਾਹਿਤ ਸਭਾ ਦਾ ਪੁਨਰਗਠਨ

ਅਜੀਤ ਡੈਸਕ 02-09-2025
ਤਲਵੰਡੀ ਸਾਬੋ, 1 ਸਤੰਬਰ (ਰਵਜੋਤ ਸਿੰਘ ਰਾਹੀ)-ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਸੋਸ਼ਲ ਸਾਇੰਸਜ਼ ਵਿਭਾਗ ਵਲੋਂ ਗੁਰੂ ਕਾਸ਼ੀ ਕੈਂਪਸ ਸਾਹਿਤ ਸਭਾ ਦਾ ਪੁਨਰਗਠਨ ਕੀਤਾ ਗਿਆ | ਇਸ ਸਬੰਧੀ ਸਾਹਿਤ ਸਭਾ ਵਲੋਂ ਕੀਤੀ ਗਈ ਮੀਟਿੰਗ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਮੀਟਿੰਗ ਦੌਰਾਨ ਰਾਜਪਾਲ ਸਿੰਘ ਨੂੰ ਸਾਹਿਤ ਸਭਾ ਦਾ ਪ੍ਰਧਾਨ, ਅੰਮਿ੍ਤਪਾਲ ਰਾਮ ਨੂੰ ਮੀਤ ਪ੍ਰਧਾਨ, ਸ਼ੁਭਕਰਮਨ ਸਿੰਘ ਤੇ ਸੰਦੀਪ ਕੌਰ ਨੂੰ ਜਨਰਲ ਸਕੱਤਰ, ਗਗਨਦੀਪ ਸਿੰਘ ਤੇ ਪਿ੍ਅੰਕਦੀਪ ਨੂੰ ਸਕੱਤਰ, ਸਹਿਜਪਾਲ ਸਿੰਘ ਨੂੰ ਪ੍ਰੈਸ ਸਕੱਤਰ, ਸ਼ਿਵਮ ਸੈਣੀ ਤੇ ਮਨਜੋਤ ਕੌਰ ਨੂੰ ਖਜ਼ਾਨਚੀ, ਅਨੀਤਾ ਤੇ ਜਸਮੈਨ ਸਿੰਘ ਨੂੰ ਸਟੇਜ ਸਕੱਤਰ ਅਤੇ ਕਰਨਦੀਪ ਸੋਨੀ ਨੂੰ ਅਲੂਮਨੀ ਸਲਾਹਕਾਰ ਚੁਣਿਆ ਗਿਆ | ਇਸ ਮੌਕੇ ਮੁਖੀ ਭਾਸ਼ਾਵਾਂ ਵਿਭਾਗ ਡਾ. ਸੰਦੀਪ ਰਾਣਾ ਤੇ ਮੁਖੀ ਸੋਸ਼ਲ ਸਾਇੰਸਜ਼ ਵਿਭਾਗ ਡਾ: ਬਲਦੇਵ ਸਿੰਘ ਨੇ ਚੁਣੇ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ | ਡਾ: ਅਮਨਦੀਪ ਸਿੰਘ ਸੇਖੋਂ ਅਤੇ ਡਾ: ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ | ਸਾਹਿਤ ਸਭਾ ਦੇ ਕਨਵੀਨਰ ਡਾ: ਮਨਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ | ਡਾ: ਸੁਖਦੀਪ ਕੌਰ, ਡਾ: ਪਾਇਲਦੀਪ, ਗੁਰਬਿੰਦਰ ਕੌਰ ਤੇ ਹਰਵਿੰਦਰ ਸਿੰਘ ਲੈਕਚਰਾਰ ਫ਼ਿਜ਼ੀਕਲ ਐਜੂਕੇਸ਼ਨ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਮਿਲ-ਜੁਲ ਕੇ ਸਾਹਿਤਕ ਗਤੀਵਿਧੀਆਂ ਕਰਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ | ਕੈਂਪਸ ਡਾਇਰੈਕਟਰ ਪ੍ਰੋ: ਕਮਲਜੀਤ ਸਿੰਘ ਨੇ ਗੁਰੂ ਕਾਸ਼ੀ ਕੈਂਪਸ ਸਾਹਿਤ ਸਭਾ ਦੀ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿਚ ਵੱਧ ਤੋਂ ਵੱਧ ਸਾਹਿਤਕ ਗਤੀਵਿਧੀਆਂ ਕਰਨ ਲਈ ਪ੍ਰੇਰਿਆ |
ਪਿਛਲੀ ਖ਼ਬਰ ਕੋਠੇ ਪਿੱਪਲੀ ਦੇ ਕਿਸਾਨ ਸੋਹਣ ਸਿੰਘ ਦੀ ਪੰਜ ਕਨਾਲ ਸਬਜ਼ੀ ਮੀਂਹ ਕਾਰਨ ਬਰਬਾਦ-ਸਰਕਾਰ ਤੋਂ ਮੁਆਵਜ਼ੇ ਦੀ ਮੰਗ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਪੰਚਾਇਤ ਅਤੇ ਸਮਾਜਿਕ ਸੰਸਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।