07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੋਠੇ ਪਿੱਪਲੀ ਦੇ ਕਿਸਾਨ ਸੋਹਣ ਸਿੰਘ ਦੀ ਪੰਜ ਕਨਾਲ ਸਬਜ਼ੀ ਮੀਂਹ ਕਾਰਨ ਬਰਬਾਦ-ਸਰਕਾਰ ਤੋਂ ਮੁਆਵਜ਼ੇ ਦੀ ਮੰਗ

ਅਜੀਤ ਡੈਸਕ 02-09-2025
ਮਹਿਰਾਜ, 1 ਸਤੰਬਰ (ਸੁਖਪਾਲ ਮਹਿਰਾਜ)-ਨਗਰ ਮਹਿਰਾਜ ਦੇ ਕੋਠੇ ਪਿੱਪਲੀ ਦੇ ਕਿਸਾਨ ਸੋਹਣ ਸਿੰਘ ਦੀ ਪੰਜ ਕਨਾਲਾਂ ਜ਼ਮੀਨ ਵਿਚ ਬੀਜੀ ਹੋਈ ਵੱਖ-ਵੱਖ ਤਰ੍ਹਾਂ ਦੀ ਸਬਜ਼ੀ ਮੀਂਹ ਪੈਣ ਕਾਰਨ ਬਰਬਾਦ ਹੋ ਗਈ ਹੈ | ਜਾਣਕਾਰੀ ਦਿੰਦੇ ਹੋਏ ਸੋਹਣ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਕਈ ਤਰ੍ਹਾਂ ਦੀ ਸਬਜ਼ੀ ਲਾਈ ਹੋਈ ਸੀ | ਉਹ ਪਿਛਲੇ ਕਈ ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ ਤੇ ਸਬਜ਼ੀਆਂ ਦੀ ਆਮਦਨ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ | ਪਹਿਲਾਂ ਉਹ ਸਬਜ਼ੀ ਆਪਣੇ ਘਰੋਂ ਹੀ ਵੇਚਦਾ ਹੁੰਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਥਰਮਲ ਪਲਾਂਟ ਲਹਿਰਾ ਮੁਹੱਬਤ ਮਾਰਕੀਟ ਵਿਚ ਵੇਚ ਰਿਹਾ ਹੈ | ਜਿਸ ਕਾਰਨ ਉਸ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਸੀ ਪਰ ਭਾਰੀ ਮੀਂਹ ਪੈਣ ਕਾਰਨ ਸਬਜ਼ੀ ਬਿਲਕੁੱਲ ਬਰਬਾਦ ਹੋ ਗਈ ਹੈ | ਉਨ੍ਹਾਂ ਨੇ ਬਰਬਾਦ ਹੋਈ ਸਬਜ਼ੀ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਆਸ ਵੈੱਲਫ਼ੇਅਰ ਸੁਸਾਇਟੀ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ 26 ਯੂਨਿਟ ਖ਼ੂਨ ਦਾਨ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਸਾਹਿਤ ਸਭਾ ਦਾ ਪੁਨਰਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।