15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜੋੜ ਮੇਲ ਜਾਣ ਵਾਲੀ ਸੰਗਤ ਲਈ ਜੰਗਲਾਤ ਵਿਭਾਗ ਵਲੋਂ ਲੰਗਰ ਲਗਾਇਆ

ਅਜੀਤ ਡੈਸਕ 28-12-2025
ਸਮਰਾਲਾ, 27 ਦਸੰਬਰ (ਗੋਪਾਲ ਸੋਫਤ)-ਅੱਜ ਜੰਗਲਾਤ ਵਿਭਾਗ ਦੇ ਸਮੂਹ ਦਫ਼ਤਰ ਅਤੇ ਫ਼ੀਲਡ ਕਰਮਚਾਰੀਆਂ ਵਲੋਂ ਸ਼ਹੀਦੀ ਜੋੜ ਮੇਲ ਨੂੰ ਜਾਣ ਵਾਲੀ ਸੰਗਤ ਲਈ ਸਥਾਨਕ ਮਾਛੀਵਾੜਾ ਰੋਡ ਵਿਖੇ ਬਰੈੱਡ ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੰਗਲਾਤ ਅਫ਼ਸਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਕੜਾਕੇ ਦੀ ਠੰਢ ਵਿਚ ਜੋੜ ਮੇਲ ਵਿਖੇ ਸ਼ਹੀਦਾਂ ਨੂੰ ਪ੍ਰਣਾਮ ਜਾਂਦੀ ਸੰਗਤ ਲਈ ਜੰਗਲਾਤ ਵਲੋਂ ਆਪਣਾ ਫ਼ਰਜ਼ ਸਮਝਦੇ ਹੋਏ ਲੰਗਰ ਦੀ ਸੇਵਾ ਕੀਤੀ ਗਈ ਹੈ | ਜਿਸ ਨੰੂ ਆਉਣ ਜਾਣ ਵਾਲੀ ਸੰਗਤ ਨੇ ਬੜੀ ਸ਼ਰਧਾ ਨਾਲ ਛਕਿਆ | ਲੰਗਰ ਵਿਚ ਸੇਵਾ ਨਿਭਾਉਣ ਵਾਲਿਆਂ ਵਿਚ ਪ੍ਰਮੁੱਖ ਤੌਰ 'ਤੇ ਤੀਰਥ ਸਿੰਘ ਬਲਾਕ ਅਫ਼ਸਰ, ਹਰਵਿੰਦਰ ਸਿੰਘ ਬਲਾਕ ਅਫ਼ਸਰ ਮਾਛੀਵਾੜਾ ਸਾਹਿਬ, ਕੁਲਵਿੰਦਰ ਸਿੰਘ ਢੀਂਡਸਾ ਬਲਾਕ ਅਫ਼ਸਰ ਮੱੱਤੇਵਾੜਾ, ਏਕਮ ਸਿੰਘ, ਮੱਖਣ ਸਿੰਘ, ਜਸਪ੍ਰੀਤ ਸਿੰਘ, ਸੁਰੇਸ਼ ਕੁਮਾਰ, ਸਾਹਿਲ ਕਪਲਾ ਸਾਰੇ ਵਣ ਗਾਰਡ ਅਤੇ ਹੋਰ ਸੇਵਾਦਾਰਾਂ ਵਿਚ ਜਗਵੀਰ ਸਿੰਘ ਨਾਗਰਾ, ਅਰਸ਼ਦੀਪ ਸਿੰਘ, ਲਖਵੀਰ ਸਿੰਘ, ਜਸ਼ਨਪ੍ਰੀਤ ਸਿੰਘ, ਹਰਜੀਤ ਸਿੰਘ, ਬਲਕਾਰ ਰਾਮ, ਹਰਦੀਪ ਸਿੰਘ, ਨਰਿੰਦਰ ਸਿੰਘ, ਭਾਗ ਖਾਨ, ਗੁਰਦੀਪ ਸਿੰਘ, ਰਾਜਿੰਦਰ ਸਿੰਘ, ਸਿਕੰਦਰ ਸਿੰਘ, ਅਮਰ ਸਿੰਘ, ਲੱਖੀ ਟੋਡਰਪੁਰ, ਪ੍ਰਗਟ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਲੂਣਾ ਮਿਆਨਾ 'ਚ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਛਕਾਇਆ ਲੰਗਰ ਅਗਲੀ ਖ਼ਬਰ ਸਮਰਾਲਾ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਵਿਰੁੱਧ ਕਾਂਗਰਸ ਵਲੋਂ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।