01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਘਰ ਦੀ ਸ਼ਾਨ ਵਧਾਉਂਦਾ ਹੈ ਚੰਗਾ ਫਰਨੀਚਰ

ਅਜੀਤ ਡੈਸਕ 06-11-2025

ਚੰਗਾ ਫਰਨੀਚਰ ਘਰ ਦੀ ਜਾਨ ਅਤੇ ਸ਼ਾਨ ਮੰਨਿਆ ਜਾਂਦਾ ਹੈ ਅਤੇ ਤੁਹਾਡੇ 'ਟੇਸਟ' ਨੂੰ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਘਰ ਦੇ ਪ੍ਰਤੀ ਕਿੰਨੇ ਸੰਜੀਦਾ ਹੋ। ਜਦੋਂ ਤੁਸੀਂ ਫਰਨੀਚਰ ਖਰੀਦਦੇ ਜਾਂ ਬਣਾਉਂਦੇ ਹੋ ਤਾਂ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖ ਕੇ ਫਰਨੀਚਰ ਨੂੰ ਖਰੀਦੋ ਜਾਂ ਬਣਾਓ।
ਜੇਕਰ ਤੁਸੀਂ ਦੋਵੇਂ ਜੀਅ ਕੰਮਕਾਜੀ ਹੋ ਜਾਂ ਇਕੱਲੇ ਪਰਿਵਾਰ ਵਾਲੇ ਹੋ ਤਾਂ ਫਰਨੀਚਰ ਹਲਕਾ ਰੱਖੋ ਕਿਉਂਕਿ ਕੰਮਕਾਜੀ ਲੋਕਾਂ ਕੋਲ ਫਰਨੀਚਰ ਨੂੰ ਮੇਨਟੇਨ ਕਰਨ ਲਈ ਉਚਿਤ ਸਮਾਂ ਨਹੀਂ ਹੁੰਦਾ। ਅੱਗੋਂ ਬੱਚਿਆਂ ਵੀ ਘਰ 'ਚ ਆਉਣਾ ਹੁੰਦਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖੋ।
ਜ਼ਿਆਦਾ ਨਕਾਸ਼ੀਦਾਰ ਭਾਰੀ ਫਰਨੀਚਰ ਘਰ ਨੂੰ ਹੋਰ ਬੋਝਲ ਬਣਾ ਦਿੰਦਾ ਹੈ ਜੋ ਅੱਜ ਦੇ ਸਮੇਂ ਦੀ ਮੰਗ ਨਹੀਂ ਹੈ ਕਿਉਂਕਿ ਘਰ ਛੋਟੇ ਹੁੰਦੇ ਹਨ।
ਨੌਕਰੀ ਤਬਾਦਲੇ ਵਾਲੀ ਹੋਵੇ ਤਾਂ ਫਰਨੀਚਰ ਅਜਿਹਾ ਖਰੀਦੋ ਜਿਸ ਨੂੰ ਸ਼ਿਫਟਿੰਗ ਕਰਨ ਵੇਲੇ ਜ਼ਿਆਦਾ ਮੁਸ਼ਕਿਲ ਨਾ ਹੋਵੇ, ਨਾ ਟੁੱਟ-ਭੱਜ ਹੋਵੇ। ਅਜਿਹੇ 'ਚ ਬੈਂਤ, ਪਲਾਸਟਿਕ ਜਾਂ ਲੋਹੇ ਵਾਲਾ ਹਲਕਾ ਫਰਨੀਚਰ ਖਰੀਦੋ। ਕੱਚ ਲੱਗੇ ਮੇਜ਼, ਸ਼ੋਅ ਕੇਸ, ਪਲੰਘ ਆਦਿ ਨਾ ਖਰੀਦੋ।
ਤੁਸੀਂ ਆਪਣਾ ਨਵਾਂ ਘਰ ਖਰੀਦ ਜਾਂ ਬਣਵਾ ਰਹੇ ਹੋ ਤਾਂ ਘੱਟ ਸਮਾਂ ਹੋਣ 'ਤੇ ਕੁਸ਼ਲ ਕਾਰੀਗਰ ਤੋਂ ਆਪਣੀ ਇੱਛਾ ਅਤੇ ਲੋੜ ਅਨੁਸਾਰ ਫਰਨੀਚਰ ਬਣਵਾਓ। ਕਾਰੀਗਰ ਤੋਂ ਘਰ 'ਚ ਬਣਾਇਆ ਫਰਨੀਚਰ ਜ਼ਿਆਦਾ ਟਿਕਾਊ ਹੁੰਦਾ ਹੈ। ਪੂਰੇ ਘਰ ਦਾ ਫਰਨੀਚਰ ਬਣਵਾਉਣ ਅਤੇ ਲੈਣ ਤੋਂ ਪਹਿਲਾਂ 'ਇੰਟੀਰੀਅਰ ਡੈਕੋਰੇਟ' ਤੋਂ ਸਲਾਹ ਜ਼ਰੂਰ ਲੈ ਲਓ। ਫਰਨੀਚਰ ਚੰਗੀ ਦੁਕਾਨ ਜਾਂ ਸ਼ੋਅਰੂਮ ਤੋਂ ਖ਼ਰੀਦੋ। ਵੱਡੇ ਸ਼ਹਿਰਾਂ 'ਚ ਡਿਜ਼ਾਈਨਰ ਫਰਨੀਚਰ ਦੇ ਕਾਫੀ ਸ਼ੋਅ ਰੂਮ ਹੁੰਦੇ ਹਨ।
ਫਰਨੀਚਰ ਜਲਦੀ 'ਚ ਨਾ ਖਰੀਦੋ। ਸੋਚ-ਸਮਝ ਕੇ ਕੁਝ ਦੁਕਾਨਾਂ 'ਚੋਂ ਡਿਜ਼ਾਈਨ ਆਦਿ ਚੰਗੀ ਤਰ੍ਹਾਂ ਦੇਖ ਲਓ ਅਤੇ ਕੀਮਤ 'ਚ ਤੁਲਨਾ ਕਰ ਕੇ ਖਰੀਦੋ। ਫਰਨੀਚਰ ਜਿਥੋਂ ਵੀ ਖਰੀਦੋ ਉਸ ਦੀ ਪਾਲਸ਼ ਅਤੇ ਗੁਣਵੱਤਾ ਬਾਰੇ ਗਾਰੰਟੀ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰੋ।
ਫਰਨੀਚਰ ਖਰੀਦਣ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਕੇ ਫਰਨੀਚਰ ਖਰੀਦੋ ਜਾਂ ਉਨ੍ਹਾਂ ਨੂੰ ਦਿਖਾ ਕੇ ਆਰਡਰ ਦਿਓ। ਕੇਵਲ ਫੈਸ਼ਨ ਵਾਲੇ ਫਰਨੀਚਰ ਖਰੀਦਣ ਦਾ ਫੈਸਲਾ ਨਾ ਕਰੋ। ਉਸ ਦੀ ਗੁਣਵੱਤਾ ਅਤੇ ਉਪਯੋਗਤਾ ਨੂੰ ਜ਼ਰੂਰ ਧਿਆਨ 'ਚ ਰੱਖੋ। ਦੂਸਰਿਆਂ ਦੀ ਨਕਲ ਨਾ ਕਰੋ। ਆਪਣੀ ਜ਼ਰੂਰਤ ਅਤੇ ਜਗ੍ਹਾ ਨੂੰ ਧਿਆਨ 'ਚ ਰੱਖ ਕੇ ਖਰੀਦੋ।
ਪੁਰਾਣਾ ਫਰਨੀਚਰ ਕਿਸੇ ਕਬਾੜੀ ਤੋਂ ਨਾ ਖਰੀਦੋ। ਪਤਾ ਨਹੀਂ ਉਸ ਦੀ ਲਕੜੀ ਅਤੇ ਲੋਹਾ ਕਿਵੇਂ ਦਾ ਹੋਵੇ? ਅਜਿਹੇ ਦੁਕਾਨਦਾਰ ਰੰਗ, ਰੋਗਨ ਅਤੇ ਪਾਲਿਸ਼ ਨਾਲ ਫਰਨੀਚਰ ਨੂੰ ਚਮਕਦਾਰ ਬਣਾ ਕੇ ਵੇਚਦੇ ਹਨ।
ਕਿਸੇ ਅੰਬੈਸੀ ਦੀ ਸੇਲ ਜਾਂ ਕੋਈ ਟਰਾਂਸਫਰ ਕੇਸ ਹੋਣ 'ਤੇ ਤੁਸੀਂ ਪੁਰਾਣਾ ਫਰਨੀਚਰ ਉਨ੍ਹਾਂ ਤੋਂ ਖਰੀਦ ਸਕਦੇ ਹੋ। ਇਸ 'ਚ ਧੋਖੇ ਦੇ ਮੌਕੇ ਘੱਟ ਹੁੰਦੇ ਹਨ।
ਆਪਣਾ ਫਰਨੀਚਰ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਪਾਲਿਸ਼ ਕਰਵਾਉਣ ਤੋਂ ਪਹਿਲਾਂ ਕੀਟਾਣੂਨਾਸ਼ਕ ਦਵਾਈ ਦਾ ਛਿੜਕਾਅ ਕਰਵਾ ਦਿਓ ਤਾਂ ਕਿ ਲਕੜੀ ਦੇ ਫਰਨੀਚਰ ਨੂੰ ਸਿਉਂਕ ਜਾਂ ਕੀੜਾ ਆਸਾਨੀ ਨਾਲ ਨਾ ਲੱਗ ਸਕੇ। ਲੋਹੇ ਦੇੇ ਫਰਨੀਚਰ 'ਤੇ ਪਹਿਲਾਂ ਪ੍ਰਾਇਮਰ ਲਗਵਾ ਲਓ ਤਾਂ ਕਿ ਜਲਦੀ ਜੰਗਾਲ ਨਾ ਲੱਗ ਸਕੇ।

ਪਿਛਲੀ ਖ਼ਬਰ ਲੜਕਿਆਂ ਨੂੰ ਵੀ ਸਿਖਾਓ ਘਰ ਦੇ ਕੰਮ ਅਗਲੀ ਖ਼ਬਰ ਜ਼ਰੂਰੀ ਹੈ ਰਿਸ਼ਤਿਆਂ ਦੀ ਮੁੱਖਧਾਰਾ ਨੂੰ ਸਮਝਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।