ਅੱਜ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਮਰਦਾਂ ਦੇ ਸਾਰੇ ਕੰਮ ਬਾਖੂਬੀ ਸੰਭਾਲ ਰਹੀਆਂ ਹਨ ਤਾਂ ਮਰਦਾਂ ਨੂੰ ਘਰ ਦੇ ਛੋਟੇ-ਮੋਟੇ (ਮਹੱਤਵਪੂਰਨ) ਕੰਮ ਸਿੱਖਣ 'ਚ ਝਿਜਕ ਕਿਉਂ? ਤੁਸੀਂ ਇਕ ਮਾਂ ਹੋ, ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਲਾਡਲੀ ਦੀ ਤਰ੍ਹਾਂ ਆਪਣੇ ਲਾਡਲੇ ਨੂੰ ਵੀ ਘਰ ਦੇ ਛੋਟੇ-ਮੋਟੇ ਕੰਮ ਸ਼ੁਰੂ ਤੋਂ ਹੀ ਸਿਖਾਓ?
ਇਸ 'ਚ ਰਸੋਈ ਤੋਂ ਲੈ ਕੇ ਕੱਪੜੇ ਧੋਣ, ਪ੍ਰੈੱਸ ਕਰਨ, ਕੱਪੜਿਆਂ ਦੇ ਬਟਨ ਆਦਿ ਲਗਾਉਣਾ ਅਤੇ ਘਰ ਦੀਆਂ ਵਸਤਾਂ ਦੀ ਸਾਂਭ-ਸੰਭਾਲ ਸਭ ਸ਼ਾਮਿਲ ਹੋਣਾ ਚਾਹੀਦਾ ਹੈ। ਇਸ ਨਾਲ ਵਪਾਰਕ ਜਾਂ ਨੌਕਰੀ ਆਦਿ ਦੇ ਸਿਲਸਿਲੇ ਸਮੇਂ ਇਕੱਲੇ ਰਹਿਣ ਸਮੇਂ ਤੁਹਾਡਾ ਬੇਟਾ ਆਪਣੇ ਕੰਮ ਦੀ ਵਿਵਸਥਾ ਖੁਦ ਕਰ ਸਕੇਗਾ। ਦੂਸਰੀ ਪਾਸੇ ਵਿਆਹ ਦੇ ਬਾਅਦ ਜ਼ਰੂਰਤ ਪੈਣ 'ਤੇ ਆਪਣੀ ਪਤਨੀ ਨਾਲ ਕੰਮ ਸਮੇਂ ਹੱਥ ਵਟਾਏਗਾ। ਤੁਹਾਡੇ ਬੇਟੇ ਦੇ ਮਨ ਵਿਚ ਸ਼ੁਰੂ ਤੋਂ ਇਹੀ ਸੰਸਕਾਰ ਹੋਣਗੇ ਤਾਂ ਸਭ ਕੰਮ ਸਿੱਖਣਾ ਅਤੇ ਜ਼ਰੂਰਤ ਪੈਣ 'ਤੇ ਕਰਨਾ ਉਸ ਲਈ ਮਾਣ ਵਾਲੀ ਗੱਲ ਹੋਵੇਗੀ, ਸ਼ਰਮ ਨਹੀਂ।
ਲੜਕਿਆਂ ਨੂੰ ਵੀ ਸਿਖਾਓ ਘਰ ਦੇ ਕੰਮ
ਅਜੀਤ ਡੈਸਕ
06-11-2025