02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਛੋਟੀ ਉਮਰ 'ਚ ਮੇਕਅਪ ਤੁਹਾਡੀ ਬੱਚੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਅਜੀਤ ਡੈਸਕ 06-11-2025

ਕਹਾਵਤ ਹੈ ਕਿ ਬੇਟੀਆਂ ਕਦੋਂ ਵੱਡੀਆਂ ਹੋ ਜਾਂਦੀਆਂ ਹਨ, ਪਤਾ ਹੀ ਨਹੀਂ ਲਗਦਾ, ਪਰ ਅੱਜਕਲ੍ਹ ਇਹ ਕਹਾਵਤ ਕੁਝ ਜ਼ਿਆਦਾ ਹੀ ਪਹਿਲਾਂ ਸੱਚ ਹੋਣ ਲੱਗੀ ਹੈ। ਕਦੀ ਮਾਂ ਦੀ ਦੇਖਾ-ਦੇਖੀ ਤਾਂ ਕਦੀ ਬਸ ਸ਼ੌਕ ਦੇ ਚਲਦੇ ਬੱਚੀਆਂ 'ਚ ਮੇਕਅਪ ਦਾ ਰੁਝਾਨ ਤੇਜ਼ੀ ਨਾਲ ਵਧ ਗਿਆ ਹੈ। ਜ਼ਿਆਦਾਤਰ ਘਰਾਂ 'ਚ ਬੱਚੇ ਜਦੋਂ ਤੁਹਾਡੇ ਘਰ ਦੀਆਂ ਔਰਤਾਂ, ਮੰਮੀ, ਭੈਣ, ਮਾਸੀ, ਭੂਆ ਅਤੇ ਚਾਚੀ ਨੂੰ ਮੇਕਅਪ ਕਰਦੇ ਹੋਏ ਦੇਖਦੀਆਂ ਹਨ ਤਾਂ ਉਹ ਵੀ ਮੇਕਅੱਪ ਕਰਨ ਦੀ ਜ਼ਿੱਦ ਕਰਨ ਲਗਦੀਆਂ ਹਨ, ਜਿਸ ਨਾਲ ਜ਼ਿਆਦਾਤਰ ਮਾਪੇ ਬਿਨਾਂ ਨਾਂਹ-ਨੁੱਕਰ ਕੀਤੇ ਆਪਣੇ ਬੱਚਿਆਂ ਦਾ ਮੇਕਅੱਪ ਕਰਨ ਲੱਗ ਜਾਂਦੇ ਹਨ ਅਤੇ ਕੁਝ ਮਾਮਲਿਆਂ 'ਚ ਉਨ੍ਹਾਂ ਨੂੰ ਮੇਕਅੱਪ ਦੇ ਲਈ ਉਤਸ਼ਾਹਿਤ ਵੀ ਕਰਦੇ ਹਨ।
ਛੋਟੀ ਉਮਰ 'ਚ ਹੀ ਅਜਿਹੀਆਂ ਬੱਚੀਆਂ ਦਾ ਧਿਆਨ ਰਚਨਾਤਮਿਕ ਪਾਸਿਆਂ ਤੋਂ ਹਟ ਕੇ ਸਰੀਰਕ ਦਿਖਾਵੇ 'ਤੇ ਕੇਂਦਰਿਤ ਹੋਣ ਲਗਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਵਰਗੇ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਆਦਿ 'ਤੇ ਨੌਜਵਾਨ ਇਨਫਲੂਰਮੈਂਸਰ ਦੇ ਰੂਪ ਵਿਚ ਮੇਕਅੱਪ ਨੂੰ ਪ੍ਰਮੋਟ ਕਰਦੀਆਂ ਬੱਚੀਆਂ ਦੇ ਫਾਲੋਅਰਜ਼ ਦੀ ਲੰਬੀ ਕਤਾਰ ਬੱਚੀਆਂ ਨੂੰ ਵੀ ਇਸ ਪਾਸੇ ਵੱਲ ਆਕਰਸ਼ਿਤ ਕਰਦੀ ਹੈ।
ਮੇਕਅੱਪ ਅਸਲ 'ਚ ਘੱਟ ਉਮਰ 'ਚ ਵੀ ਬੱਚੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਉਂਦਾ ਹੈ।
ਬੱਚਿਆਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਸੁੰਦਰਤਾ ਸਾਧਨਾਂ 'ਚ ਮੌਜੂਦ ਕੈਮੀਕਲਜ਼ ਦੀ ਵਜ੍ਹਾ ਨਾਲ ਬੱਚੀਆਂ 'ਚ ਹਾਰਮੋਨਜ਼ ਸੰਤੁਲਿਨ ਵਿਗੜ ਜਾਂਦਾ ਹੈ। ਸੁੰਦਰਤਾ ਉਤਪਾਦਾਂ 'ਚ ਰੇਟੀਨਾਈਡਜ਼, ਗਲਾਈਕੋਲਿਕ ਐਸਿਡ ਵਰਗੇ ਤੱਤ ਹੁੰਦੇ ਹਨ ਜੋ ਕਿ ਬੱਚੀਆਂ ਦੀ ਨਾਜ਼ੁਕ ਚਮੜੀ ਦੇ ਬੈਰੀਅਰ ਨੂੰ ਨੁਕਸਾਨ ਕਰਦੇ ਹਨ, ਜਿਸ ਦੀ ਵਜ੍ਹਾ ਨਾਲ ਚਮੜੀ 'ਚ ਰੁੱਖਾਪਨ, ਐਲਰਜੀ, ਜਲਨ ਅਤੇ ਕਿੱਲ-ਮੁਹਾਸਿਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਬੱਚੀਆਂ ਦੀ ਨਾਜ਼ੁਕ ਚਮੜੀ 'ਚ ਨੌਜਵਾਨ ਔਰਤਾਂ ਦੇ ਮੁਕਾਬਲੇ ਕਮਜ਼ੋਰ ਅਤੇ ਪਤਲੇ ਸਕਿੱਨ ਬੈਰੀਅਰਜ਼ ਹੁੰਦੇ ਹਨ, ਜਿਸ ਦੀ ਵਜ੍ਹਾ ਨਾਲ ਸੁੰਦਰਤਾ ਸਾਧਨਾਂ 'ਚ ਪਾਏ ਜਾਂਦੇ ਰਸਾਇਣਕ ਪਦਾਰਥ ਚਮੜੀ ਦੇ ਅੰਦਰਲੇ ਹਿੱਸੇ ਤੱਕ ਪਹੁੰਚ ਕੇ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਘੱਟ ਉਮਰ 'ਚ ਜੇਕਰ ਤੁਹਾਡੀ ਬੱਚੀ ਬੁੱਲ੍ਹਾਂ 'ਤੇ ਲਿਪਸਟਿਕ ਲਗਾਉਂਦੀ ਹੈ ਤਾਂ ਉਸ ਦੇ ਬੁੱਲ੍ਹਾਂ ਦੀ ਪੇਪੜੀ ਨਿਕਲਣਾ ਅਤੇ ਕਾਲਾਪਨ ਦਿਸਣਾ ਸ਼ੁਰੂ ਹੋ ਸਕਦਾ ਹੈ। ਕੁਝ ਲਿਪਸਟਿਕ ਸੁੰਦਰਤਾ ਸਾਧਨਾਂ 'ਚ ਲਚੀਲਾ ਬਣਾਉਣ ਅਤੇ ਸੁਗੰਧਤ ਰੱਖਣ ਲਈ ਜਿਨ ਪੈਰਾਬੋਨਸ, ਫਥੈਲੇਟਸ ਅਤੇ ਫਿਨੋਲ ਪਦਾਰਥਾਂ ਦਾ ਉਪਯੋਗ ਕੀਤਾ ਜਾਂਦਾ ਹੈ, ਉਨ੍ਹਾਂ ਨਿਯਮਤ ਉਪਯੋਗ ਨਾਲ ਬੱਚੀਆਂ 'ਚ ਸਮੇਂ ਅਤੇ ਪੂਰਵ ਬਿਊਟੀ ਦੀ ਸ਼ੁਰੂਆਤ ਹੋ ਜਾਂਦੀ ਹੈ ਭਾਵ ਇਨ੍ਹਾਂ ਦੇ ਲੰਬੇ ਸਮੇਂ ਦੇ ਉਪਯੋਗ ਨਾਲ ਛਾਤੀਆਂ ਅਤੇ ਓਵੇਰੀਅਨ ਕੈਂਸਰ ਤੱਕ ਦਾ ਖਤਰਾ ਵਧ ਜਾਂਦਾ ਹੈ।
ਕਈ ਵਾਰ ਕੈਮੀਕਲਯੁਕਤ ਸੁੰਦਰਤਾ ਸਾਧਨਾਂ ਦੇ ਉਪਯੋਗ ਨਾਲ ਚਮੜੀ ਦਾ ਕੁਦਰਤੀ ਐਚ.ਪੀ. ਅਤੇ ਮਾਈਕ੍ਰੋਬਸ ਸੰਤੁਲਨ ਵਿਗੜ ਜਾਂਦਾ ਹੈ, ਜਿਸ ਨਾਲ ਐਕਜ਼ਿਮਾ ਦੀ ਇਨਫੈਕਸ਼ਨ ਹੋ ਜਾਂਦੀ ਹੈ। ਜੇਕਰ ਛੋਟੀਆਂ ਬੱਚੀਆਂ 'ਚ ਐਕਜ਼ਿਮਾ ਦੀ ਇਨਫੈਕਸ਼ਨ ਹੋ ਜਾਵੇ ਤਾਂ ਇਨ੍ਹਾਂ ਸੁੰਦਰਤਾ ਉਤਪਾਦਾਂ ਦੀ ਵਰਤੋਂ ਨਾਲ ਤਤਕਾਲ ਰੋਕ ਦਿਓ ਅਤੇ ਇਸ ਨਾਲ ਕਾਫੀ ਹੱਦ ਤੱਕ ਰਾਹਤ ਮਿਲ ਜਾਵੇਗੀ।
ਪਰਸਨਲ ਕੇਅਰ ਉਤਪਾਦਾਂ 'ਚ ਜਿਸ ਸੁਗੰਧਿਤ ਅਤੇ ਪ੍ਰਿਜ਼ਰਵੇਟਿਵ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਉਹ ਵੀ ਬੱਚੀਆਂ 'ਚ ਐਲਰਜੀ ਦਾ ਮੁੱਖ ਕਾਰਨ ਬਣ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਆ ਕੇ ਬੱਚੀਆਂ ਸੁੰਦਰਤਾ ਦੇ ਨਵੇਂ ਮਾਪਦੰਡਾਂ ਦੇ ਅਨੁਰੂਪ ਬਿਊਟੀ ਸਟੈਂਰਡਰ ਤੈਅ ਕਰ ਲੈਂਦੀ ਹੈ, ਜਿਨ੍ਹਾਂ ਨੂੰ ਪਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਇਹ ਮਾਨਸਿਕ ਤਣਾਅ 'ਚ ਆ ਜਾਂਦੀ ਹੈ, ਜਿਸ ਦਾ ਅਸਰ ਉਸ ਦੇ ਸਰੀਰ ਅਤੇ ਮਾਨਸਿਕ ਵਿਕਾਸ 'ਤੇ ਪੈਂਦਾ ਹੈ। ਇਸ ਦੀ ਵਜ੍ਹਾ ਨਾਲ ਕਈ ਵਾਰ ਉਹ ਤਣਾਅ, ਉਤੇਜਨਾ ਅਤੇ 'ਬਾਡੀ ਡਿਸਮਾਫਿਰਕ ਡਿਸਆਰਡਰ' ਦਾ ਸ਼ਿਕਾਰ ਹੋ ਜਾਂਦੀ ਹੈ। ਬੱਚੀ 'ਚ ਇਸ ਪ੍ਰਤੀ ਸਮਝ ਅਤੇ ਸਹਿਣਸ਼ੀਲਤਾ ਵਿਕਸਿਤ ਨਹੀਂ ਹੁੰਦੀ, ਜਿਸ ਨਾਲ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਲਗਦੀ ਹੈ।
ਮਾਪਿਆਂ ਨੂੰ ਨੌਜਵਾਨ ਬੱਚੀਆਂ ਦੀ ਚਮੜੀ ਕੇਅਰ ਵੀਡੀਓ ਤੋਂ ਪ੍ਰਹੇਜ਼ ਰੱਖਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਨ੍ਹਾਂ ਉਤਪਾਦਾਂ ਦੇ ਨੁਕਸਾਨ ਦੇ ਬਾਰੇ 'ਚ ਵਿਹਾਰਕ ਤੌਰ 'ਤੇ ਜਾਣਕਾਰੀ ਦੇਣੀ ਚਾਹੀਦੀ ਹੈ, ਜੋ ਕਿ ਬੱਚਿਆਂ ਦੇ ਦਿਮਾਗ 'ਚ ਘਰ ਕਰ ਜਾਵੇ।

-0-

ਪਿਛਲੀ ਖ਼ਬਰ ਵੈੱਜ ਮੈਂਚੋ ਸੂਪ ਨੂਡਲਜ਼ ਤਲਣ ਦੀ ਤਿਆਰੀ ਅਗਲੀ ਖ਼ਬਰ ਲੜਕਿਆਂ ਨੂੰ ਵੀ ਸਿਖਾਓ ਘਰ ਦੇ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।