ਸਭ ਤੋਂ ਪਹਿਲਾਂ ਇਕ ਖੁੱਲ੍ਹੇ ਭਾਂਡੇ ਵਿਚ 4 ਕੱਪ ਪਾਣੀ, 1 ਚਮਚ ਨਮਕ ਅਤੇ 1 ਚਮਚ ਤੇਲ ਲਓ।
ਜਦੋਂ ਪਾਣੀ ਉਬਲ ਜਾਵੇ, ਤਾਂ 1 ਪੈਕੇਟ ਹੱਕਾ ਨੂਡਲਜ਼ ਇਸ ਵਿਚ ਪਾ ਦਿਓ। ਇਸ ਨੂੰ 5 ਮਿੰਟ ਲਈ ਉਬਾਲੋ ਜਾਂ ਇਸ ਨੂੰ ਪਕਾਉਣ ਦਾ ਸਮਾਂ ਜਾਣਨ ਲਈ ਪੈਕੇਟ ਦੇ ਨਿਰਦੇਸ਼ ਵੇਖੋ। ਨੂਡਲਜ਼ ਨੂੰ ਜ਼ਿਆਦਾ ਪਕਾਏ ਬਗੈਰ ਥੋੜ੍ਹਾ ਖੜ੍ਹਵੇਂ ਹੋਣ ਤੱਕ ਪਕਾਓ।
ਨੂਡਲਜ਼ 'ਚੋਂ ਪਾਣੀ ਕੱਢ ਦਿਓ ਅਤੇ ਇਸ ਨੂੰ ਪਕਾਉਣ ਤੋਂ ਪਹਿਲਾਂ ਠੰਢੇ ਪਾਣੀ ਵਿਚੋਂ ਕੱਢੋ। ਹੁਣ ਇਸ 'ਚ 1 ਚਮਚ 'ਕੌਰਨਫਲੋਰ' ਪਾ ਕੇ ਇਸ ਨੂੰ ਹੌਲੀ-ਹੌਲੀ ਮਿਲਾਓ। ਹੁਣ ਗਰਮ ਤੇਲ ਵਿਚ ਨੂਡਲਜ਼ ਨੂੰ ਇਕਸਾਰ ਫੈਲਾ ਕੇ ਚੰਗੀ ਤਰ੍ਹਾਂ ਪਕਾਓ।
ਅੱਗ ਦੇ ਸੇਕ ਨੂੰ ਮੱਧਮ ਰੱਖਦੇ ਹੋਏ ਇਸ ਨੂੰ ਹਿਲਾਉਂਦੇ ਹੋਏ ਪਲਟਦੇ ਰਹੋ ਅਤੇ ਨੂਡਲਜ਼ ਨੂੰ ਦੋਵੇਂ ਪਾਸਿਆਂ ਤੋਂ ਕੜਕ ਹੋਣ ਤੱਕ ਭੁੰਨ ਲਓ।
ਅੰਤ ਵਿਚ ਤਿਆਰ ਨੂਡਲਜ਼ ਨੂੰ ਬਰਤਨ 'ਚੋਂ ਕੱਢ ਕੇ ਇਕ ਪਾਸੇ ਰੱਖ ਦਿਓ।
ਮੈਂਚੋ ਸੂਪ ਦੀ ਤਿਆਰੀ
ਸਭ ਤੋਂ ਪਹਿਲਾਂ ਇਕ ਵੱਡੀ ਕੜਾਹੀ ਵਿਚ 2 ਚਮਚ ਤੇਲ ਗਰਮ ਕਰੋ, 1 ਇੰਚ ਅਦਰਕ, 2 ਕਲੀਆਂ ਲਸਣ ਤੇ 2 ਮਿਰਚਾਂ ਭੁੰਨ ਲਵੋ। ਇਸ ਦੇ ਨਾਲ ਹੀ ਅੱਧੇ ਪਿਆਜ਼ ਨੂੰ ਥੋੜ੍ਹਾ ਜਿਹਾ ਪੱਕਣ ਤੱਕ ਭੁੰਨੋ। ਹੁਣ ਅੱਧੀ ਗਾਜਰ, 3 ਚਮਚ ਪੱਤਾਗੋਭੀ, ਅੱਧੀ ਸ਼ਿਮਲਾ ਮਿਰਚ, 5 ਫਲੀਆਂ (ਬੀਨਜ਼) ਤੇ 2 ਚਮਚ ਧਨੀਆ ਪਾਊਡਰ ਪਾ ਲਓ। ਇਨ੍ਹਾਂ ਨੂੰ ਇਕ ਮਿੰਟ ਲਈ ਜ਼ਿਆਦਾ ਪਕਾਏ ਬਿਨਾਂ ਫਰਾਈ ਕਰੋ। ਹੁਣ ਇਸ ਵਿਚ 4 ਕੱਪ ਪਾਣੀ ਅਤੇ 3/4 ਚਮਚ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪੱਕਣ ਤੱਕ ਉਬਾਲੋ। ਹੁਣ ਇਸ 'ਚ 2 ਚਮਚ ਸੋਇਆ ਸੌਸ, 2 ਚਮਚ ਸਿਰਕਾ, ਅੱਧਾ ਚਮਚ ਕਾਲੀ ਮਿਰਚ ਪਾਊਡਰ ਅਤੇ 1 ਚਮਚ ਚਿੱਲੀ ਸੌਸ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਇਕ ਛੋਟੇ ਕਟੋਰੇ ਵਿਚ 1 ਚਮਚ 'ਕੌਰਨਫਲੋਰ' ਲੈ ਕੇ 1/4 ਕੱਪ ਪਾਣੀ ਵਿਚ ਮਿਲਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਹੋਣ ਤੱਕ ਹਿਲਾਓ। ਇਸ ਘੋਲ ਨੂੰ ਸੂਪ ਵਿਚ ਮਿਲਾ ਕੇ ਥੋੜ੍ਹਾ ਗਾੜ੍ਹਾ ਤੇ ਚਮਕਦਾਰ ਹੋਣ ਤੱਕ ਹਿਲਾਉਂਦੇ ਹੋਏ ਉਬਾਲੋ। ਹੁਣ ਇਸ ਵਿਚ 2 ਚਮਚ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
ਅੰਤ ਵਿਚ ਤਲੇ ਹੋਏ ਨੂਡਲਜ਼ ਦੇ ਨਾਲ ਵੈਜ ਮੈਂਚੋ ਸੂਪ ਰੈਸਿਪੀ ਦਾ ਆਨੰਦ ਮਾਣੋ।
-0-