21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵਿਸ਼ੇਸ਼ ਆਓ, ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ

ਅਜੀਤ ਡੈਸਕ 21-06-2025

 2015 ਤੋਂ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ 'ਯੋਗ ਦਿਵਸ' 'ਇਕ ਧਰਤੀ, ਇਕ ਸਿਹਤ ਲਈ ਯੋਗਾ' ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ। ਯੋਗ ਕਰਨ ਦੇ ਮੁੱਖ ਫਾਇਦੇ ਹਨ ਸਰੀਰ ਨੂੰ ਫੁਰਤੀਲਾ ਬਣਾਉਂਦਾ ਹੈ - ਯੋਗ ਕਰਨ ਨਾਲ ਸਰੀਰ ਵਿਚ ਫੁਰਤੀਲਾਪਣ ਆ ਜਾਂਦਾ ਹੈ। ਜਲਦੀ ਉੱਠਣ ਦੀ ਆਦਤ ਪੈ ਜਾਂਦੀ ਹੈ ਅਤੇ ਹਰ ਕੰਮ ਕਰਨ ਨੂੰ ਮਨ ਕਰਦਾ ਹੈ।ਪਾਚਨ ਤੰਤਰ ਮਜ਼ਬੂਤ ਕਰਦਾ - ਯੋਗ ਦੀਆਂ ਕਈ ਕਿਰਿਆਵਾਂ ਸਾਡੇ ਖਾਧੇ ਪੀਤੇ ਨੂੰ ਸਹੀ ਤਰੀਕੇ ਨਾਲ ਪਚਾਉਣ ਦਾ ਕੰਮ ਕਰਨ ਵਿਚ ਮਦਦ ਕਰਦੀਆਂ ਹਨ ਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀਆਂ ਹਨ। ਲਚਕੀਲਾਪਣ ਲਿਆਉਂਦਾ - ਯੋਗ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜੋੜਾਂ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਦਰਦ ਸਰੀਰ ਦਾ ਲਚਕੀਲਾਪਣ ਖਤਮ ਹੋਣ ਨਾਲ ਹੀ ਹੁੰਦੇ ਹਨ। ਅੰਦਰੂਨੀ ਅੰਗਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ - ਯੋਗਾ ਕਰਨ ਨਾਲ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਮਜ਼ਬੂਤੀ ਮਿਲਦੀ ਹੈ।ਬਿਮਾਰੀਆਂ ਤੋਂ ਬਚਾਅ - ਯੋਗਾ ਕਰਨ ਨਾਲ ਵੱਖ-ਵੱਖ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਜਿਵੇਂ-ਸ਼ੂਗਰ, ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ, ਚਮੜੀ ਦੇ ਰੋਗ, ਸਾਹ ਦੀਆਂ ਬਿਮਾਰੀਆਂ, ਸਰਵਾਈਕਲ, ਕੈਂਸਰ ਆਦਿ ਤੋਂ ਪੀੜਤ ਵਿਅਕਤੀਆਂ ਲਈ ਯੋਗਾ ਬਹੁਤ ਹੀ ਲਾਹੇਵੰਦ ਹੈ। ਇਨ੍ਹਾਂ ਵੱਖ-ਵੱਖ ਰੋਗਾਂ ਤੋਂ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਕਰਨ ਨਾਲ ਮੁਕਤ ਹੋਇਆ ਜਾ ਸਕਦਾ ਹੈ।

ਆਓ ਅੰਤਰਰਾਸ਼ਟਰੀ ਯੋਗਾ ਦਿਵਸ ਉੱਪਰ ਆਪਣੀ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਵਚਨਬੱਧ ਹੋ ਕੇ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ।

-ਗੁਰਜੀਤ ਸਿੰਘ
ਮੋਬਾ:- 94630-77635

ਪਿਛਲੀ ਖ਼ਬਰ ਬਾਲ ਕਵਿਤਾ- ਯੋਗ ਅਗਲੀ ਖ਼ਬਰ ਰਹੱਸਮਈ ਝੀਲਾਂ ਜੋ ਪਾਣੀ ਦਾ ਰੰਗ ਬਦਲਦੀਆਂ ਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।