21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬਾਲ ਕਵਿਤਾ- ਯੋਗ

ਅਜੀਤ ਡੈਸਕ 21-06-2025

ਆਓ ਆਪਣੇ ਆਪ ਨੂੰ ਰੱਖੀਏ ਨਿਰੋਗ।
ਜ਼ਿੰਦਗੀ ਦਾ ਹਿੱਸਾ ਬਣਾਈਏ ਯੋਗ।

ਮਾਸਪੇਸ਼ੀਆਂ ਵਿਚ ਲਚਕ ਵਧਾਵੇ,
ਖਾਧੀ ਹਰ ਚੀਜ਼ ਚੰਗੀ ਤਰ੍ਹਾਂ ਪਚਾਵੇ।

ਅੰਦਰੂਨੀ ਜਿਹੜੇ ਸਾਡੇ ਸਰੀਰ ਦੇ ਅੰਗ,
ਹੌਲਾ ਬਣਾ ਦਵੇ ਉਨ੍ਹਾਂ ਨੂੰ ਵਾਂਗ ਇਹ ਵੰਗ।

ਸਾਹ ਦੀਆਂ ਬਿਮਾਰੀਆਂ ਦਾ ਕਰੇ ਹੱਲ,
ਸ਼ੂਗਰ ਨੂੰ ਵੀ ਕਹਿੰਦੇ ਦਿੰਦਾ ਹੈ ਦਵੱਲ।

ਚਿਹਰੇ ਉੱਤੇ ਲਿਆਉਂਦਾ ਹੈ ਨਿਖਾਰ,
ਦਿਲ ਦੀ ਵੀ ਰੱਖਦਾ ਠੀਕ ਹੈ ਚਾਲ।

21 ਜੂਨ ਦੇ ਦਿਨ ਗਰਾਊਂਡ 'ਚ ਜਾਈਏ,
ਅੰਤਰਰਾਸ਼ਟਰੀ ਯੋਗਾ ਦਿਵਸ ਮਨਾਈਏ।

'ਬਲਜੀਤ' ਪਿਆਰੇ ਸਾਥੀ ਸੁਣ ਲੈ ਗੱਲ,
ਸਿਹਤ ਚੰਗੀ ਵਾਲੇ ਨੇ ਲੈਂਦੇ ਸਿਖਰਾਂ ਮੱਲ।

-ਬਲਜੀਤ ਸਿੰਘ ਅਕਲੀਆ,
(ਪੰਜਾਬੀ ਮੈਸਟਰ) ਪੀ.ਐਮ. ਸ੍ਰੀ ਸ. ਸ. ਸ. ਹੰਡਿਆਇਆ (ਬਰਨਾਲਾ)।
ਮੋਬਾਈਲ : 98721-21002

ਪਿਛਲੀ ਖ਼ਬਰ 21-06-2025 ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵਿਸ਼ੇਸ਼ ਆਓ, ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।