ਪ੍ਰਿੰਸੀਪਲ ਸਾਹਿਬ ਨੇ ਅੱਗੋਂ ਕਿਹਾ, ਹਾਂ ਹਾਂ, ਬੱਚੇ ਕਿਉਂ ਨਹੀਂ, ਤੂੰ ਆਪਣਾ ਸੁਨੇਹਾ ਜਰੂਰ ਦੇ।
ਸੀਰਤ ਨੇ ਕਿਹਾ, ਬੱਚਿਓ, ਜਨਮ ਦੀ ਅਸਲੀ ਖੁਸ਼ੀ ਕੇਕ ਕੱਟਣ, ਟਾਫੀਆਂ ਵੰਡਣ, ਮਿੱਤਰਾਂ ਦੋਸਤਾਂ ਨੂੰ ਫਾਸਟ ਫੂਡ ਖਵਾਉਣ 'ਚ ਨਹੀਂ ਸਗੋਂ ਉਹ ਪੈਸੇ ਬਚਾ ਕੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਵਿਚ ਹੈ। ਆਪਣੇ ਜਨਮ ਦਿਨ ਤੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਲੈਕੇ ਦਿਓ, ਉਨ੍ਹਾਂ ਦੀ ਫੀਸ ਦਿਓ, ਤਾਂਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਆਪਣੇ ਜਨਮ ਦਿਨ 'ਤੇ ਗੁਰਦੁਆਰਾ ਸਾਹਿਬ ਜਾਓ ਅਤੇ ਪੌਦਾ ਲਗਾਓ। ਸੀਰਤ ਦੀਆਂ ਗੱਲਾਂ ਸੁਣ ਕੇ ਪ੍ਰਿੰ ਸੀਪਲ ਸਾਹਿਬ ਨੇ ਬੱਚਿਆਂ ਨੂੰ ਕਿਹਾ, ਬੱਚਿਓ, ਵੇਖੋ, ਇਸ ਬੱਚੀ ਨੇ ਆਪਣੇ ਜਨਮ ਦਿਨ ਤੇ ਕਿੰਨਾ ਵਧੀਆ ਸੁਨੇਹਾ ਦਿੱਤਾ ਹੈ। ਜਨਮ ਦਿਨ ਮਨਾਉਣ ਦੀ ਅਸਲੀ ਖੁਸ਼ੀ ਵੀ ਇਹੋ ਹੈ। ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਸਾਰੇ ਵੀ ਆਪਣਾ ਜਨਮ ਦਿਨ ਸੀਰਤ ਵਾਂਗ ਹੀ ਮਨਾਓ।
ਸੀਰਤ ਦੇ ਪਾਪਾ ਉਸ ਦੇ ਜਨਮ ਦਿਨ ਤੇ ਉਸ ਦੇ ਸਕੂਲ ਆਏ ਤੇ ਕੁਝ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਅਤੇ ਉਨ੍ਹਾਂ ਦੀ ਫੀਸ ਦੇ ਕੇ ਗਏ। ਮਿੰਨੀ ਨੂੰ ਸੀਰਤ ਦਾ ਸੁਨੇਹਾ ਬਹੁਤ ਵਧੀਆ ਲੱਗਾ। ਉਸ ਨੇ ਘਰ ਆਉਂਦਿਆਂ ਹੀ ਆਪਣੇ ਮੰਮੀ ਪਾਪਾ ਨੂੰ ਕਿਹਾ ਕਿ ਉਹ ਵੀ ਆਪਣਾ ਜਨਮ ਦਿਨ ਸੀਰਤ ਵਾਂਗ ਹੀ ਮਨਾਏਗੀ। ਉਹ ਆਪਣੇ ਜਨਮ ਦਿਨ 'ਤੇ ਆਪਣੇ ਮੰਮੀ ਪਾਪਾ ਅਤੇ ਭਰਾ ਨਾਲ ਗੁਰਦੁਆਰਾ ਸਾਹਿਬ ਗਈ, ਉਸ ਨੇ ਪੌਦਾ ਲਗਾਇਆ ਅਤੇ ਸਕੂਲ ਜਾ ਕੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦਿੱਤੀਆਂ ਅਤੇ ਉਨ੍ਹਾਂ ਦੀ ਫੀਸ ਦਿੱਤੀ। ਉਸ ਦੇ ਭਰਾ ਨੇ ਵੀ ਉਸ ਵਾਂਗ ਹੀ ਆਪਣਾ ਜਨਮ ਦਿਨ ਮਨਾਉਣ ਦਾ ਫ਼ੈਸਲਾ ਕਰ ਲਿਆ। (ਸਮਾਪਤ)
-ਮਾਧਵ ਨਗਰ ਨੰਗਲ ਟਾਊਨ ਸ਼ਿਪ
ਮੋਬਾਈਲ : 98726 27136