ਪਟਾਕੇ ਨਹੀਂ ਚਲਾਉਣੇ
ਸਭ ਦੇ ਬੋਲ ਪੁਗਾਉਣੇ ਆਪਾਂ
ਪਟਾਕੇ ਨਹੀਂ ਚਲਾਉਣੇ ਆਪਾਂ
ਪ੍ਰਦੂਸ਼ਣ ਰਹਿਤ ਦੀਵਾਲੀ ਰਲ ਕੇ
ਆਪਾਂ ਸਾਰੇ ਮਨਾਵਾਂਗੇ।
ਪ੍ਰਣ ਕਰ ਲਿਆ ਐਤਕੀਂ ਪੱਕਾ
ਇਹ ਗੱਲ ਸਿਰੇ ਚੜ੍ਹਾਵਾਂਗੇ।
ਚੌਗਿਰਦਾ ਰਲ ਕੇ ਅਸੀਂ ਬਚਾਉਣਾ
ਵਾਤਾਵਰਨ ਨੂੰ ਸ਼ੁੱਧ ਬਣਾਉਣਾ
ਪ੍ਰਦੂਸ਼ਣ ਨੂੰ ਦੂਰ ਭਜਾਉਣਾ
ਆਤਿਸ਼ਬਾਜ਼ੀ, ਅਨਾਰ, ਪਟਾਕੇ
ਉੱਕਾ ਨਹੀਂ ਚਲਾਵਾਂਗੇ।
ਪ੍ਰਣ ਕਰ ਲਿਆ ਐਤਕੀਂ ਪੱਕਾ
ਇਹ ਗੱਲ ਸਿਰੇ ਚੜ੍ਹਾਵਾਂਗੇ।
ਅਸੀਂ ਰੱਖਣਾ ਸਾਫ਼ ਚੌਗਿਰਦਾ
ਹਰ ਕੋਈ ਇਹ ਗੱਲ ਕਹਿੰਦਾ ਫਿਰਦਾ
ਸੋਚੀ ਜਾਂਦੇ ਸੀ ਅਸੀਂ ਚਿਰ੍ਹ ਦਾ
ਵਾਤਾਵਰਨ ਨੂੰ ਸਾਫ਼ ਰੱਖਣ ਲਈ
ਪੱਕੀਆਂ ਸਹੁੰਆਂ ਖਾਵਾਂਗੇ।
ਪ੍ਰਦੂਸ਼ਣ ਰਹਿਤ ਦੀਵਾਲੀ ਰਲ ਕੇ
ਆਪਾਂ ਸਾਰੇ ਮਨਾਵਾਂਗੇ।
ਨਿੱਕਿਆਂ ਵੱਡਿਆਂ ਸਭ ਨੂੰ ਕਹਿਣਾ
ਵਾਤਾਵਰਨ ਬਚਾਉਣਾ ਪੈਣਾ
ਆਪਣੇ ਉੱਤੇ ਦੋਸ਼ ਨਹੀਂ ਲੈਣਾ
ਅੰਬਰੀ ਧੂੰਆਂ ਨਹੀਂ ਚੜ੍ਹਾਉਣਾ
ਪ੍ਰਦੂਸ਼ਣ ਅਸੀਂ ਘਟਾਵਾਂਗੇ।
ਪ੍ਰਣ ਕਰ ਲਿਆ ਐਤਕੀ ਪੱਕਾ
ਪੂਰਾ ਕਰ ਦਿਖਲਾਵਾਂਗੇ।
ਪ੍ਰਦੂਸ਼ਣ ਰਹਿਤ ਦੀਵਾਲੀ ਰਲ ਕੇ
ਆਪਾਂ ਸਾਰੇ ਮਨਾਵਾਂਗੇ।
-ਆਤਮਾ ਸਿੰਘ ਚਿੱਟੀ
(ਜਲੰਧਰ)
ਮੋਬਾਈਲ : 99884-69564