08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀਵਾਲੀ 'ਤੇ ਵਿਸ਼ੇਸ਼ ਬਾਲ ਕਵਿਤਾ ਮਿੱਟੀ ਦੇ ਦੀਵੇ

ਅਜੀਤ ਡੈਸਕ 18-10-2025

ਬਨੇਰਿਆਂ ਉਤੇ ਜਗਦੇ ਦੀਵੇ ।
ਕਿੰਨੇ ਸੋਹਣੇ ਲੱਗਦੇ ਦੀਵੇ ।

ਹਰ ਸਾਲ ਜਦੋਂ ਆਏ ਦੀਵਾਲੀ ।
ਦੀਵਿਆਂ ਦੀ ਮੰਗ ਹੁੰਦੀ ਬਾਹਲੀ।

ਕਾਲੀ ਮਿੱਟੀ ਤੋਂ ਹੁੰਦੇ ਤਿਆਰ ।
ਘਰ-ਘਰ ਦਾ ਇਹ ਬਨਣ ਸ਼ਿੰਗਾਰ ।

ਗਲੀ ਮੁਹੱਲੇ ਵਿਕਣੇ ਆਵਣ ।
ਲੋਕੀਂ ਚਾਈਂ-ਚਾਈਂ ਲਿਜਾਵਣ ।

ਸਰੋਂ੍ਹ ਦਾ ਤੇਲ ਦੀਵੇ ਵਿਚ ਪਾਈਏ।
ਵੱਟਕੇ ਬੱਤੀ ਵਿਚ ਟਿਕਾਈਏ ।

ਵਿਦੇਸ਼ੀ ਲੜੀਆਂ ਤੋਂ ਇਹ ਚੰਗੇ ।
ਖ਼ੂਬ ਸ਼ਿੰਗਾਰੇ ਰੰਗ-ਬਿਰੰਗੇ ।

ਆਓ, ਮਿਹਨਤ ਦਾ ਮੁੱਲ ਪਾਈਏ।
ਮਿੱਟੀ ਦੇ ਸਭ ਦੀਪ ਜਗਾਈਏ ।

-ਮਨਜੀਤ ਸਿੰਘ ਘੜੈਲੀ
ਪਿੰਡ : ਘੜੈਲੀ (ਬਠਿੰਡਾ)
ਮੋਬਾਈਲ : 79860-63165

ਪਿਛਲੀ ਖ਼ਬਰ ਬਾਲ ਗੀਤ ਪ੍ਰਦੂਸ਼ਣ ਰਹਿਤ ਦੀਵਾਲੀ ਅਗਲੀ ਖ਼ਬਰ ਆਲੌਕਿਕ ਵਾਯੂਮੰਡਲੀ ਵਰਤਾਰਾ ਉੱਤਰੀ ਧਰੁਵ ਦੀਆਂ ਰੌਸ਼ਨੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।