08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 18-10-2025

ਸਵਾਲ : 291. 'ਕੰਬੋਆ ਜਾਤ' ਦੀ ਬਹੁਤੀ ਸੰਘਣੀ ਵਸੋਂ ਕਿੱਥੇ ਹੈ?
292. 'ਪੰਜਾਬੀ ਜੁੱਤੀਆਂ' ਕਿਥੇ ਬਣਦੀਆਂ ਹਨ?
293. 'ਜੰਡਿਆਲਾ ਗੁਰੂ' ਕਿਹੜੀ ਮੁੱਖ ਸੜਕ 'ਤੇ ਹੈ?
294. 'ਹਿਸਾਰ' ਦੇ ਕਿਹੜੇ ਪਸ਼ੂ ਮਸ਼ਹੂਰ ਹਨ?
295. 'ਫ਼ਾਜਿਲਕਾ ਮੰਡੀ' ਦੀ ਮਹਾਨਤਾ ਕੀ ਹੈ?
296. 'ਨਨਕਾਣਾ ਸਾਹਿਬ' ਕਿਹੜੇ ਜ਼ਿਲ੍ਹੇ ਵਿਚ ਹੈ?
297. 'ਬਾਹੀਆ' ਖੇਤਰ ਕਿੱਥੇ ਹੈ?
298. 'ਪੰਡੋਹ ਡੈਮ' ਤੋਂ ਕਿਹੜੀ ਨਹਿਰ ਨਿਕਲਦੀ ਹੈ?
299. 'ਮੁਕੇਰੀਆਂ ਹਾਈਡਲ ਚੈਨਲ' ਕੀ ਹੈ?
ਜਵਾਬ : 291. ਕਪੂਰਥਲੇ ਦੀ ਸੁਲਤਾਨਪੁਰ ਲੋਧੀ, ਜਲੰਧਰ ਦੀ ਸ਼ਾਹਕੋਟ ਤਹਿਸੀਲਾਂ ਵਿਚ ਅਤੇ ਸੁਨਾਮ, ਬਨੂੜ, ਖਡੂਰ ਸਾਹਿਬ, ਫਿਰੋਜ਼ਪੁਰ ਤੇ ਖੇਮਕਰਨ ਖੇਤਰਾਂ ਵਿਚ।
292. ਮੁਕਤਸਰ, ਕਸੂਰ ਅਤੇ ਪਟਿਆਲਾ।
293. ਕੌਮੀ ਸ਼ਾਹ ਰਾਹ/ਜਰਨੈਲੀ ਸੜਕ ਉਤੇ ਅੰਮ੍ਰਿਤਸਰੋਂ ਜਲੰਧਰ ਵੱਲ।
294. ਬਲਦ।
295. ਉੱਨ ਦੀ ਮੰਡੀ।
296. ਪਹਿਲੋਂ ਸ਼ੇਖੂਪੁਰਾ ਤੇ ਹੁਣ ਸ੍ਰੀ ਨਨਕਾਣਾ ਸਾਹਿਬ ਹੀ ਜ਼ਿਲ੍ਹਾ ਹੈ।
297. ਜ਼ਿਲ੍ਹਾ ਬਠਿੰਡਾ ਦੇ ਬਾਈ ਸਿੱਧੂ ਫੂਲਕੀਆ ਗੋਤ ਦੇ ਪਿੰਡ।
298. ਸਤਲੁਜ ਨੂੰ ਬਿਆਸ ਨਾਲ ਜੋੜਦੀ (ਬਿਆਸ-ਸਤਲੁਜ ਲਿੰਕ ਨਹਿਰ)।
299. ਇਕ ਪੱਕੀ ਨਹਿਰ ਜਿਹੜੀ ਤਲਵਾੜੇ ਤੋਂ ਬਿਆਸ ਦਰਿਆ 'ਚੋਂ ਨਿਕਲ ਕੇ ਟੇਰਕਿਆਣੇ ਕੋਲ ਫੇਰ ਦਰਿਆ ਵਿਚ ਹੀ ਰਲ ਜਾਂਦੀ ਹੈ।

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-43 ਅੱਧੀ ਛੁੱਟੀ ਸਾਰੀ ਅਗਲੀ ਖ਼ਬਰ ਬਾਲ ਗੀਤ ਪ੍ਰਦੂਸ਼ਣ ਰਹਿਤ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।