28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੈਨੇਡਾ 'ਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਦੀ ਹੱਤਿਆ

ਅਜੀਤ ਡੈਸਕ 11-06-2026

ਮੁਲਜ਼ਮ ਨੇ ਕਾਰ ਹੇਠਾਂ ਕੁਚਲਿਆ
ਟੋਰਾਂਟੋ, 10 ਜੂਨ (ਸਤਪਾਲ ਸਿੰਘ ਜÏਹਲ)-ਕੈਨੇਡਾ ਵਿਖੇ ਉਂਟਾਰੀਓ ਪ੍ਰਾਂਤ 'ਚ ਟੋਰਾਂਟੋ ਤੋਂ ਲਗਭਗ 1000 ਕਿਲੋਮੀਟਰ ਉੱਤਰ 'ਚ ਸਥਿਤ ਹਰਸਟ ਕਸਬੇ ਨੇੜੇ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਦੀ ਫਰਾਰ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ | ਬੀਤੇ ਕੱਲ੍ਹ ਡਿਊਟੀ ਦੌਰਾਨ ਇਕ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫਸਰ ਤਰੁਨ ਬਾਲੀ (29) 'ਤੇ ਮੁਲਜ਼ਮ ਨੇ ਗੱਡੀ ਚੜ੍ਹਾਅ ਦਿੱਤੀ | ਤਰੁਨ ਬਾਲੀ ਲੁਧਿਆਣਾ ਨਾਲ ਸੰਬੰਧਿਤ ਸਨ | ਘਟਨਾ ਸਮੇਂ ਪਾਗਲਪਨ ਦਾ ਮਰੀਜ਼ ਮੁਲਜ਼ਮ ਜੋਨਾਥਨ ਮਿਗਨਾਲਟ (18) ਹਸਪਤਾਲ 'ਚੋਂ ਫਰਾਰ ਹੋ ਗਿਆ ਸੀ ਜਿਸ ਨੂੰ ਫੜਨ ਲਈ ਅਫਸਰ ਬਾਲੀ ਨੇ ਉਸ ਦਾ ਪਿੱਛਾ ਕੀਤਾ | ਉਸ ਦੀ ਗੱਡੀ ਰੋਕਣ ਲਈ ਸੜਕ ਉੱਪਰ ਮੇਖਾਂ ਵਾਲਾ ਪਟਾ ਵਿਛਾਇਆ ਗਿਆ ਪਰ ਇਸੇ ਦÏਰਾਨ ਉਸ ਨੇ ਤੇਜ਼ ਰਫ਼ਤਾਰ ਗੱਡੀ ਅਫਸਰ ਬਾਲੀ 'ਤੇ ਚੜ੍ਹਾਅ ਦਿੱਤੀ | ਕਾਰ ਦੀ ਲਪੇਟ 'ਚ ਆ ਕੇ ਬਾਲੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ | ਬਾਲੀ ਤਕਰੀਬਨ ਦੋ ਕੁ ਸਾਲ ਪਹਿਲਾਂ ਪੁਲਿਸ 'ਚ ਭਰਤੀ ਹੋਇਆ ਸੀ | ਉਸ ਦੀ ਬੇਵਕਤੀ ਮÏਤ ਦੀ ਖ਼ਬਰ ਨਾਲ਼ ਪੁਲਿਸ ਵਿਭਾਗ ਅਤੇ ਭਾਈਚਾਰੇ 'ਚ ਸੋਗ ਦੀ ਲਹਿਰ ਹੈ | ਪੁਲਿਸ ਨੇ ਦੋਸ਼ੀ ਮਿਗਨਾਲਟ ਨੂੰ ਗਿ੍ਫ਼ਤਾਰ ਕਰ ਕੇ ਉਸ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਇਕ ਦਿਨ 'ਚ 700 ਮੈਗਾਵਾਟ ਤੋਂ ਵਧੀ ਬਿਜਲੀ ਦੀ ਮੰਗ ਅਗਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ 'ਤੇ ਮੁੜ ਹਵਾਈ ਹਮਲੇ-26 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।