ਸਮਰਾਲਾ, 3 ਜੂਨ (ਗੋਪਾਲ ਸੋਫਤ)-ਤਹਿਸੀਲ ਸਮਰਾਲਾ ਵਿਚ ਪਟਵਾਰੀ ਵਜੋਂ ਸੇਵਾਵਾਂ ਨਿਭਾ ਰਹੇ ਅਵਤਾਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਖੇਡ ਸਮਾਗਮ ਵਿਚ 'ਮਹਾਰਾਜਾ ਰਣਜੀਤ ਸਿੰਘ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਆਪਣੇ ਸਾਥੀ ਵਲੋਂ ਇੰਟਰਨੈਸ਼ਨਲ ਪੱਧਰ 'ਤੇ ਖੇਡਾਂ ਵਿੱਚ ਨਾਮਣਾ ਖੱਟਣ ਤੇ ਅੱਜ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਵਿਸ਼ੇਸ਼ ਤੌਰ 'ਤੇ ਅਵਤਾਰ ਸਿੰਘ ਦਾ ਸਨਮਾਨ ਕੀਤਾ ਗਿਆ | ਪਟਵਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਉਚੇਰੀ ਪੜਾਈ ਪਟਿਆਲਾ ਅਤੇ ਚੰਡੀਗੜ੍ਹ ਯੂਨੀਵਰਸਿਟੀਆਂ 'ਚੋਂ ਹਾਸਲ ਕੀਤੀ ਅਤੇ ਸਾਲ 2024 ਵਿਚ ਰੈਵੀਨਿਊ ਪਟਵਾਰੀ ਭਰਤੀ ਹੋਇਆ | ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਪਹਿਲਾਂ ਕੋਈ ਮੈਂਬਰ ਖੇਡਾਂ ਵਿਚ ਸ਼ੌਕ ਨਹੀਂ ਰੱਖਦਾ ਸੀ, ਉਹ ਜਦੋਂ ਕਾਲਜ ਦੀ ਪੜਾਈ ਦੌਰਾਨ ਇੱਕ ਕੈਂਪ 'ਤੇ ਗਏ ਤਾਂ ਉੱਥੇ ਉਸ ਨੰੂ ਵਾਟਰ ਸਪੋਰਟਸ ਵਿਚ ਖੇਡਣ ਦਾ ਮੌਕਾ ਮਿਲਿਆ | ਉਸ ਤੋਂ ਬਾਅਦ ਖੇਡਣ ਦਾ ਜਨੂਨ ਪੈਦਾ ਹੋਇਆ ਅਤੇ ਹੁਣ ਤੱਕ ਉਹ 35 ਤੋਂ 40 ਨੈਸ਼ਨਲ ਪੱਧਰ ਦੇ ਮੈਡਲ ਹਾਸਲ ਕਰ ਚੁੱਕਿਆ ਹੈ ਅਤੇ ਇੰਟਰਨੈਸ਼ਨਲ ਮੈਡਲ ਵੀ ਆਪਣੀ ਝੋਲੀ ਵਿਚ ਪਾ ਚੁੱਕਿਆ ਹੈ | ਪਟਵਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਰਵਿਸ ਦੇ ਨਾਲ-ਨਾਲ ਰੋਜ਼ਾਨਾ ਦੋ-ਤਿੰਨ ਘੰਟੇ ਸੁਖਨਾ ਲੇਕ ਚੰਡੀਗੜ੍ਹ ਵਿਖੇ ਖੇਡ ਦਾ ਅਭਿਆਸ ਕਰਦਾ ਹੈ ਅਤੇ ਉਹ ਆਪਣੇ ਅਗਲੇ ਸਫ਼ਰ ਵਿਚ ਵੀ ਖੇਡਾਂ ਜਰੀਏ ਪੰਜਾਬ ਅਤੇ ਆਪਣੇ ਮਹਿਕਮੇ ਦਾ ਨਾਂਅ ਰੌਸ਼ਨ ਕਰਦਾ ਹੈ | ਅੱਜ ਸਨਮਾਨ ਕਰਨ ਵਾਲਿਆਂ ਵਿਚ ਕਾਨੂੰਗੋ ਸੰਦੀਪ ਸਿੰਘ, ਕਾਨੂੰਗੋ ਬਲਰਾਜ ਸਿੰਘ, ਕਾਨੂੰਗੋ ਲਵਪ੍ਰੀਤ ਕੌਰ, ਪ੍ਰਧਾਨ ਰੁਪਿੰਦਰ ਸਿੰਘ, ਪਟਵਾਰੀ ਅਨਮੋਲ ਸਿੰਘ, ਮਨਮੀਤ ਸਿੰਘ, ਜਸਕਰਨ ਸਿੰਘ, ਵਿਕਰਮ ਸਿੰਘ, ਸਿਮਰਨ ਸਿੰਘ, ਪਰਮਿੰਦਰ ਸਿੰਘ, ਨਿਤਿਨ ਕੁਮਾਰ, ਚਮਨ ਲਾਲ, ਯਾਤਿਸ਼ ਬਾਲੀ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਅਮਰਿੰਦਰ ਸਿੰਘ, ਦੇਵਾਕਰ ਮਿਸ਼ਰਾ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਜੋਤ ਸਿੰਘ, ਮਨਜਿੰਦਰ, ਪਟਵਾਰੀ ਰਮਨਦੀਪ ਕੌਰ, ਪ੍ਰਭਜੋਤ ਕੌਰ, ਜਸਵੀਰ ਕੌਰ, ਮੋਨਿਕਾ, ਰੇਨੂੰਕਾ ਅਤੇ ਕਾਲਾ ਉਟਾਲਾਂ, ਮਨਪ੍ਰੀਤ ਸਿੰਘ ਮੰਜ਼ਾਲੀ, ਇੰਦਰਜੀਤ ਸਿੰਘ ਦੋਰਾਹਾ, ਜੈ ਮਰਵਾਹਾ ਆਦਿ ਹਾਜ਼ਰ ਸਨ |