05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਿਧਾਇਕ ਸੰਗੋਵਾਲ ਦੀ ਯੋਗ ਅਗਵਾਈ ਹੇਠ ਹੰਬੜਾਂ ਨੂੰ ਬਣਾਵਾਂਗੇ ਹਲਕੇ ਦਾ ਰੋਲ ਮਾਡਲ ਪਿੰਡ-ਸਰਪੰਚ ਗੁਰੂ/ਬਾਠ/ਢਿੱਲੋਂ/ਸਹੋਤਾ

ਅਜੀਤ ਡੈਸਕ 04-06-2026
ਹੰਬੜਾਂ, 3 ਜੂਨ (ਹਰਵਿੰਦਰ ਸਿੰਘ ਮੱਕੜ)-ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਯੋਗ ਅਗਵਾਈ ਹੇਠ ਜਿੱਥੇ ਹਲਕੇ ਦੇ ਪਿੰਡਾਂ-ਸ਼ਹਿਰਾਂ ਦਾ ਵੱਡੇ ਪੱਧਰ 'ਤੇ ਵਿਕਾਸ ਕਰਵਾਇਆ ਗਿਆ ਹੈ, ਉੱਥੇ ਹੰਬੜਾਂ ਦੀ ਤਰੱਕੀ ਲਈ ਵਿਧਾਇਕ ਸੰਗੋਵਾਲ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਵੱਡਾ ਸਹਿਯੋਗ ਦਿੱਤਾ ਗਿਆ, ਜਿਸ ਨਾਲ ਜਲਦੀ ਹੀ ਹੰਬੜਾਂ ਹਲਕੇ ਦਾ ਰੋਲ ਮਾਡਲ ਪਿੰਡ ਬਣੇਗਾ | ਇਗ ਪ੍ਰਗਟਾਵਾ ਕਰਦਿਆਂ ਸਰਪੰਚ ਚਰਨ ਸਿੰਘ, ਪੰਚਾਇਤ ਮੈਂਬਰ ਸੁਖਜੀਤ ਸਿੰਘ ਬਾਠ, ਮੈਂਬਰ ਅਜੀਤ ਸਿੰਘ ਢਿੱਲੋਂ ਤੇ ਮੈਂਬਰ ਕੁਲਵਿੰਦਰ ਸਿੰਘ ਸਹੋਤਾ ਨੇ ਵਿਧਾਇਕ ਸੰਗੋਵਾਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਵਿਧਾਇਕ ਸੰਗੋਵਾਲ ਦੇ ਸਹਿਯੋਗ ਸਦਕਾ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਸਫ਼ਾਈ ਕਰਕੇ ਉਨ੍ਹਾਂ ਦਾ ਨਵੀਂਨੀਕਰਨ ਕਰਨਾ, ਪਿੰਡ ਦੀਆ ਸਾਰੀਆਂ ਸੜਕਾਂ, ਜਿੰਨ੍ਹਾਂ 'ਚ ਮੁੱਖ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਬਣਾਉਣਾ, ਗਲੀਆਂ 'ਚ ਇੰਟਰਲਾਕ ਲਗਾਉਣਾ, ਸੀਵਰੇਜ ਪਾਉਣ, ਲਾਈਟਾਂ ਲਗਾਉਣੀਆਂ ਵਰਗੇ ਅਨੇਕਾਂ ਵਿਕਾਸ ਦੇ ਕੰਮ ਕਰਵਾਏ ਹਨ, ਜਿਸ ਨਾਲ ਹੁਣ ਹੰਬੜਾਂ ਦੀ ਨੁਹਾਰ ਬਦਲੀ ਹੈ | ਉਨ੍ਹਾਂ ਹੋਰ ਕਿਹਾ ਕਿ ਵਿਧਾਇਕ ਸੰਗੋਵਾਲ ਦੇ ਸਹਿਯੋਗ ਨਾਲ ਹੰਬੜਾਂ ਦੇ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਵੀ ਜਲਦੀ ਨੇਪਰੇ ਚਾੜਿ੍ਹਆ ਜਾਵੇਗਾ |
ਪਿਛਲੀ ਖ਼ਬਰ ਹਰਕੋਮਲ ਬਰਿਆਰ ਨੂੰ ਸਦਮਾ, ਵੱਡੇ ਭਰਾ ਨਹੀਂ ਰਹੇ ਅਗਲੀ ਖ਼ਬਰ ਪੀ. ਏ. ਯੂ. ਕੇ. ਵੀ. ਕੇ. ਸਮਰਾਲਾ ਨੇ ਆਰਗੈਨਿਕ ਖੇਤੀ 'ਤੇ ਖੇਤ ਬਚਾਓ ਅਭਿਆਨ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।