30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਚੋਰੀ ਦੇ ਮੋਟਰਸਾਈਕਲ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ - ਮਾਮਲਾ ਦਰਜ <br/>

ਅਜੀਤ ਡੈਸਕ 20-05-2026
ਧਾਰੀਵਾਲ, 19 ਮਈ (ਜੇਮਸ ਨਾਹਰ, ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ | ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਮੁਖ਼ਬਰ ਖਾਸ ਦੀ ਇਤਲਾਹ 'ਤੇ ਉਨ੍ਹਾਂ ਨੇੜੇ ਹਾਲੀਵੁੱਡ ਰਿਜ਼ੋਰਟ ਧਾਰੀਵਾਲ ਨਾਕੇਬੰਦੀ ਕਰਕੇ ਨਿਖਲ ਉਰਫ ਬੱਬਾ ਉਰਫ਼ ਅਭੀ ਪੁੱਤਰ ਜਸਪਾਲ ਵਾਸੀ ਡਡਵਾਂ ਤੇ ਅਜੇ ਕੁਮਾਰ ਉਰਫ ਮੁੰਨਾ ਪੁੱਤਰ ਦੇਸ ਰਾਜ ਵਾਸੀ ਨੇੜੇ ਪਾਲ ਹਸਪਤਾਲ ਕਲੇਰਾਂ ਵਾਲੀ ਗਲੀ ਧਾਰੀਵਾਲ ਨੂੰ ਮੋਟਰਸਾਈਕਲ ਸਪਲੈਂਡਰ ਬਿਨ੍ਹਾਂ ਨੰਬਰੀ ਸਮੇਤ ਕਾਬੂ ਕਰਕੇ ਪਿੱਛੇ ਬੈਠੇ ਅਜੇ ਕੁਮਾਰ ਪਾਸੋਂ ਬਰਾਮਦ ਮੋਮੀ ਲਿਫ਼ਾਫ਼ੇ ਨੂੰ ਚੈੱਕ ਕੀਤਾ, ਜਿਸ 'ਚੋਂ 95 ਨਸ਼ੀਲੀਆਂ ਗੋਲੀਆਂ ਬਿਨ੍ਹਾਂ ਮਾਰਕਾ ਬਰਾਮਦ ਹੋਈਆਂ | ਮੋਟਰਸਾਈਕਲ ਦੇ ਕਾਗਜ਼ਾਂ ਬਾਰੇ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਧਾਰੀਵਾਲ ਸ਼ਹਿਰ ਤੋਂ ਚੋਰੀ ਕੀਤਾ ਸੀ, ਜਿਸ 'ਤੇ ਦੋਵਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਬੀ.ਐਮ.ਐਸ.ਐਮ ਗਰੁੱਪ ਪੁਰਾਣਾ ਸ਼ਾਲਾ ਦਾ ਬੀ.ਏ, ਬੀ.ਸੀ.ਏ ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ 98 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ 314 ਉਮੀਦਵਾਰ ਚੋਣ ਮੈਦਾਨ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।