ਗੁਰਦਾਸਪੁਰ, 19 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਆਫ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਜੀ.ਐਨ.ਡੀ.ਯੂ ਵਲੋਂ ਐਲਾਨੇ ਬੀ.ਏ, ਬੀ.ਸੀ.ਏ ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਏ 'ਚੋਂ ਵਿਦਿਆਰਥਣ ਪ੍ਰੀਆ ਤੇ ਗਗਨਪ੍ਰੀਤ ਕੌਰ ਨੇ 6:67 ਐਸ.ਜੀ.ਪੀ.ਏ ਨਾਲ ਪਹਿਲਾ, ਖੁਸ਼ਮਨਪ੍ਰੀਤ ਕੌਰ ਨੇ 6:24 ਐਸ.ਜੀ.ਪੀ.ਏ ਨਾਲ ਦੂਜਾ, ਪਲਵੀ ਨੇ 5:76 ਐਸ.ਜੀ.ਪੀ.ਏ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਬੀ.ਸੀ.ਏ ਦੀ ਨਵਨੀਤ ਕੌਰ ਨੇ 7:80 ਐਸ.ਜੀ.ਪੀ.ਏ ਨਾਲ ਪਹਿਲਾ, ਲਵਪ੍ਰੀਤ ਕੌਰ ਤੇ ਤਮੰਨਾ ਠਾਕੁਰ ਨੇ 7:60 ਐਸ.ਜੀ.ਪੀ.ਏ ਨਾਲ ਦੂਸਰਾ ਤੇ ਕਿਰਨਦੀਪ ਕੌਰ ਨੇ 7:40 ਐਸ.ਜੀ.ਪੀ.ਏ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਇਸ ਤੋ ਇਲਾਵਾ ਤਰਨਜੀਤ ਕੌਰ ਨੇ 7:20 ਐਸ.ਜੀ.ਪੀ.ਏ, ਕੋਮਲ 6:80 ਐਸ.ਜੀ.ਪੀ.ਏ ਤੇ ਪ੍ਰਵਨੀਤ ਨੇ 6:70 ਐਸ.ਜੀ.ਪੀ.ਏ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਨਤੀਜੇ ਲਈ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਮਿਹਨਤੀ ਸਟਾਫ਼ ਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਸਾਰਿਆਂ ਨੂੰ ਵਧਾਈ ਦਿੱਤੀ | ਬੀ.ਐਮ.ਐਸ.ਐਮ ਗਰੁੱਪ ਪੁਰਾਣਾ ਸ਼ਾਲਾ ਤੇ ਕਲਾਨੌਰ ਸਿੱਖਿਆ ਦੇ ਖੇਤਰ 'ਚ ਸਰਹੱਦੀ ਤੇ ਪੇਂਡੂ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦੇ ਕੇ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਤੇ ਬਾਹਰੀ ਰਾਜਾਂ ਅਤੇ ਜ਼ਿਲਿ੍ਹਆਂ ਤੋਂ ਵਿਦਿਆਰਥੀ ਵੱਖ-ਵੱਖ ਕੋਰਸਾਂ 'ਚ ਚੰਗੀ ਸਿੱਖਿਆ ਲੈ ਰਹੇ ਹਨ |