14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

31ਵਾਂ ਸਾਲਾਨਾ ਉਰਸ 4 ਨੂੰ <br/>

ਅਜੀਤ ਡੈਸਕ 31-05-2026
ਚੰਡੀਗੜ•, 30 ਮਈ (ਅਜਾਇਬ ਸਿੰਘ ਔਜਲਾ) - 31ਵਾਂ ਸਾਲਾਨਾ ਉਰਸ ਮੁਬਾਰਕ 4 ਜੂਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਮੌਕੇ ਪ੍ਰੋਗਰਾਮ 'ਚ ਪ੍ਰਸਿੱਧ ਸੂਫ਼ੀ ਕੱਵਾਲ ਆਪਣੀਆਂ ਕੱਵਾਲੀਆਂ ਦੀ ਪੇਸ਼ਕਾਰੀ ਦੇਣਗੇ | ਇਹ ਜਾਣਕਾਰੀ ਅੱਜ ਚੰਡੀਗੜ• ਪ੍ਰੈੱਸ ਕਲੱਬ ਵਿਖੇ ਇਕ ਕਾਨਫ਼ਰੰਸ ਦੌਰਾਨ ਗੱਦੀਨਸ਼ੀਨ ਸਈਅਦ ਮੌਲਾਨਾ ਮੁੰਤਜ਼ਿਮ ਅਲੀ ਸ਼ਾਹ ਨੇ ਦਿੱਤੀ | ਇਸ ਮੌਕੇ ਐੱਸ.ਏ. ਖਾਨ ਜਨਰਲ ਸਕੱਤਰ, ਚੇਤਨ ਪ੍ਰਕਾਸ਼, ਬਲਵਿੰਦਰ ਸਿੰਘ ਕੁੰਭੜਾ, ਜਸਦੀਪ ਸਿੰਘ ਨਿਹੰਗ ਤੇ ਸੱਜਣ ਸਿੰਘ ਸਰਪੰਚ ਵੀ ਮੌਜੂਦ ਸਨ | ਸਈਅਦ ਮੌਲਾਨਾ ਮੁੰਤਜ਼ਿਮ ਅਲੀ ਸ਼ਾਹ ਨੇ ਦੱਸਿਆ ਕਿ 31ਵਾਂ ਸਾਲਾਨਾ ਉਰਸ ਮੁਬਾਰਕ ਨੌਗਾਜ਼ਾ ਪੀਰ (ਨਵਾਜ਼ ਘਾਟ) ਸਿਸਵਾਂ ਵਿਖੇ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਇਸ ਸ਼ੁੱਭ ਮੌਕੇ 'ਤੇ ਬਾਬਾ ਸ਼ਾਹਜੀ ਮੌਲਾਨਾ ਅਬਦੁਲ ਰਹੀਮ ਸ਼ਾਹ ਦੀ ਦਰਗਾਹ 'ਤੇ ਚਾਦਰ ਚੜ•ਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ | ਇਸ ਵਾਰ ਪ੍ਰਸਿੱਧ ਬਾਲੀਵੁੱਡ ਗਾਇਕ ਕਮਲ ਖ਼ਾਨ, ਸੂਫ਼ੀ ਗਾਇਕ ਇਸ਼ਰਤ ਗੁਲਾਮ ਅਲੀ, ਸੂਫ਼ੀ ਗਾਇਕ ਕਾਸ਼ੀ ਨਾਥ, ਸੂਫ਼ੀ ਗਾਇਕ ਸਰਦਾਰ ਅਲੀ ਤੇ ਸੂਫ਼ੀ ਗਾਇਕ ਵਿਨੀਤ ਖ਼ਾਨ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ |

ਪਿਛਲੀ ਖ਼ਬਰ ਜੈਨ ਭਾਈਚਾਰੇ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਜ਼ਿਲ੍ਹਾ ਅਦਾਲਤ ਨੇ ਨਿੱਜੀ ਸਕੂਲ ਵਲੋਂ ਸਾਲ 2017-18 'ਚ ਕੀਤੇ ਫ਼ੀਸ ਵਾਧੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।